ਇਲਾਹਾਬਾਦ ਹਾਈਕੋਰਟ ਨੇ ਦਿੱਤਾ ਡਾ. ਕਾਫੀਲ ਖ਼ਾਨ ਦੀ ਤੁਰੰਤ ਰਿਹਾਈ ਦਾ ਹੁਕਮ

ਇਲਾਹਾਬਾਦ ਹਾਈ ਕੋਰਟ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਜੇਲ੍ਹ ਵਿੱਚ ਬੰਦ ਡਾ. ਕਾਫ਼ੀਲ ਖ਼ਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਗੋਰਖਪੁਰ ਦੇ ਬੀ. ਆਰ. ਡੀ. ਮੈਡੀਕਲ ਕਾਲਜ ਦੇ ਬੁਲਾਰੇ ਅਤੇ ਬਾਲ ਰੋਗ ਮਾਹਰ ਡਾਕਟਰ ਕਾਫ਼ੀਲ ਖ਼ਾਨ ਨੂੰ ਨਾਗਰਿਕਤਾ ਸੋਧ ਐਕਟ ਵਿਰੁੱਧ ਕਥਿਤ ਤੌਰ ‘ਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮਾਂ ਵਿੱਚ ਕੌਮੀ ਸੁਰੱਖਿਆ ਐਕਟ (ਐਨਐਸਏ) ਦੇ ਤਹਿਤ ਮਥੁਰਾ ਦੀ ਜੇਲ੍ਹ ਭੇਜ ਦਿੱਤਾ ਗਿਆ ਸੀ।

ਇਲਾਹਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ ਆਪਣੇ ਫੈਸਲੇ ਵਿੱਚ ਕਿਹਾ ਕਿ ਕਾਫ਼ੀਲ ਖ਼ਾਨ ਦੀ ਐਨਐਸਏ ਅਧੀਨ ਗ੍ਰਿਫ਼ਤਾਰੀ ‘ਗੈਰਕਾਨੂੰਨੀ’ਹੈ। ਅਦਾਲਤ ਨੇ ਡਾਕਟਰ ਕਾਫ਼ੀਲ ਖ਼ਾਨ ਨੂੰ ਤੁਰੰਤ ਰਿਹਾ ਕਰਨ ਦੇ ਆਦੇਸ਼ ਦਿੱਤੇ ਹਨ।
ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ, “ਡਾ. ਕਾਫ਼ੀਲ ਖਾਨ ਦਾ ਭਾਸ਼ਣ ਨਫ਼ਰਤ ਜਾਂ ਹਿੰਸਾ ਨੂੰ ਉਤਸ਼ਾਹਤ ਕਰਨ ਵਾਲਾ ਨਹੀਂ ਸੀ, ਬਲਕਿ ਲੋਕਾਂ ਵਿੱਚ ਕੌਮੀ ਏਕਤਾ ਦੀ ਮੰਗ ਸੀ।”

ਦੱਸ ਦਈਏ ਕਿ ਡਾ. ਕਾਫੀਲ ਪਿਛਲੇ 6 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ। ਹਾਲ ਹੀ ਵਿੱਚ ਉਸ ਦੀ ਹਿਰਾਸਤ ਨੂੰ 3 ਮਹੀਨਿਆਂ ਲਈ ਵਧਾਇਆ ਗਿਆ ਸੀ। ਡਾ. ਕਾਫੀਲ ਨੇ ਜੇਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਰਿਹਾਈ ਦੀ ਮੰਗ ਤੇ ਕੋਵਿਡ 19 ਮਰੀਜ਼ਾ ਦੀ ਸੇਵਾ ਕਰਨ ਦੀ ਮੰਗ ਕੀਤੀ ਸੀ।

  • 123
  •  
  •  
  •  
  •