ਕੋਰੋਨਾ ਤੋਂ ਪਹਿਲਾਂ ਹੀ ਨੋਟਬੰਦੀ ਤੋਂ ਸ਼ੁਰੂ ਹੋਈ ਸੀ ਅਰਥਚਾਰੇ ਦੀ ਬਰਬਾਦੀ: ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀਡੀਪੀ ਵਿਕਾਸ ਦਰ ’ਚ ਭਾਰੀ ਗਿਰਾਵਟ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਦਾਅਵਾ ਕੀਤਾ ਕਿ ਅਰਥਚਾਰੇ ਦੀ ਬਰਬਾਦੀ ਨੋਟਬੰਦੀ ਤੋਂ ਸ਼ੁਰੂ ਹੋਈ ਸੀ ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗਲਤ ਨੀਤੀ ਅਪਣਾਈ ਗਈ ਹੈ।

ਰਾਹੁਲ ਨੇ ਅੱਜ ਟਵਿੱਟਰ ‘ਤੇ ਟਵੀਟ ਕਰ ਕੇ ਕਿਹਾ ਕਿ ਦੇਸ਼ ਅੱਜ ਮੋਦੀ ਨਿਰਮਿਤ ਤਬਾਹੀ ਦੀ ਲਪੇਟ ਵਿਚ ਹੈ। ਦੇਸ਼ ਵਿਚ ਅੱਜ ਜੀਡੀਪੀ. -23.9 ਫੀਸਦੀ ਦੀ ਇਤਿਹਾਸਕ ਗਿਰਾਵਟ ਹੈ। ਅੱਜ 45 ਸਾਲ ਵਿਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ। 12 ਕਰੋੜ ਨੌਕਰੀਆਂ ਚੱਲੀਆਂ ਗਈਆਂ। ਸੂਬਿਆਂ ਨੂੰ ਉਨ੍ਹਾਂ ਦੇ ਹਿੱਸੇ ਦੇ ਜੀ. ਐੱਸ. ਟੀ. ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਮੋਦੀ ਜੀ ਹੁਣ ਤਾਂ ਮੰਨ ਲਉ ਕਿ ਜਿਸ ਨੂੰ ਤੁਸੀਂ ‘ਮਾਸਟਰ ਸਟ੍ਰੋਕ’ ਕਿਹਾ ਸੀ ਉਹ ਅਸਲ ਵਿੱਚ ‘ਡਿਜ਼ਾਸਟਰ ਸਟ੍ਰੋਕ’ ਸੀ। ਨੋਟਬੰਦੀ, ਗਲਤ ਜੀਐੱਸਟੀ ਤੇ ਦੇਸ਼ਬੰਦੀ (ਲੌਕਡਾਊਨ)।’ ਇਸੇ ਦੌਰਾਨ ਸੀਪੀਆਈ (ਐੱਮ) ਨੇ ਦਾਅਵਾ ਕੀਤਾ ਹੈ ਕਿ ਜੋ ਨਵੇਂ ਅਧਿਕਾਰਤ ਅੰਕੜੇ ਸਾਹਮਣੇ ਆਏ ਹਨ ਉਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਰਥਚਾਰੇ ਦੀ ਬਰਬਾਰੀ ਕੋਵਿਡ-19 ਤੋਂ ਵੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ।

  • 94
  •  
  •  
  •  
  •