ਸਿੱਖ ਵਿਚਾਰ ਮੰਚ ਵੱਲੋਂ ਮਰਿਆਦਾ ਪ੍ਰਤੀ ਵਿਵਾਦ ਤੋਂ ਗੁਰੇਜ਼ ਕਰਨ ਦੀ ਅਪੀਲ

ਚੰਡੀਗੜ੍ਹ : ਸਿੱਖ ਵਿਚਾਰ ਮੰਚ ਦੇ ਆਗੂਆਂ ਅਤੇ ਪੰਜਾਬੀ ਬੁੱਧੀਜੀਵੀਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਬੰਧੀ ਮਰਿਆਦਾ ਦੇ ਵਿਵਾਦ ਨੂੰ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਅਹੁਦੇਦਾਰ ਭਾਈ ਗੁਰਪ੍ਰੀਤ ਸਿੰਘ, ਪੰਜਾਬੀ ਬੁੱਧੀਜੀਵੀ ਪ੍ਰੋਫੈਸਰ ਮਨਜੀਤ ਸਿੰਘ ਅਤੇ ਡਾਕਟਰ ਪਿਆਰੇ ਲਾਲ ਗਰਗ, ਸਿੱਖ ਚਿੰਤਕ ਵਿਜੇਪਾਲ ਸਿੰਘ ਬਰਾੜ , ਪ੍ਰਿੰਸੀਪਲ ਖੁਸ਼ਹਾਲ ਸਿੰਘ ਅਤੇ ਦਲਿਤ ਭਾਈਚਾਰੇ ਦੇ ਆਗੂ ਗਿਆਨ ਚੰਦ ਅਤੇ ਪ੍ਰੋਫੈਸਰ ਹਰਪਾਲ ਸਿੰਘ ਨੇ ਕਿਹਾ ਕਿ ਮਰਿਆਦਾ ਸਬੰਧੀ ਵਿਵਾਦ ਇਸ ਕਾਰਨ ਪੈਦਾ ਹੋ ਰਿਹਾ ਹੈ ਕਿਉਂਕਿ ਗੁਰਬਾਣੀ ਦੇ ਪ੍ਰਚਾਰ ਅਤੇ ਪਸਾਰ ਬਾਰੇ ਸਾਡੀ ਸੋਚ ਸੌੜੀ ਅਤੇ ਨਿਗੂਣੀ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਆਮ ਸਿੱਖ ਅਤੇ ਸਿੱਖ ਫਲਸਫੇ ਨੂੰ ਮੰਨਣ ਵਾਲੇ ਵਿਅਕਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਪਰ ਬੇਲੋੜੀਆਂ ਪਾਬੰਦੀਆਂ ਲਗਾ ਕੇ ਸਿੱਖੀ ਸਿਧਾਂਤਾਂ ਨੂੰ ਆਮ ਲੋਕਾਂ ਤੋਂ ਦੂਰ ਕੀਤਾ ਜਾ ਰਿਹਾ ਹੈ।

ਇਨ੍ਹਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਤਿਕਾਰ ਕਮੇਟੀ ਵਾਲੇ ਭਾਵੇਂ ਸਿੱਖੀ ਸੁਹਿਰਦਤਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਬਾਰੇ ਸਰਗਰਮ ਹਨ । ਪਰ ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਿੱਖੀ ਦਾ ਪ੍ਰਚਾਰ ‘ਤੇ ਪ੍ਰਸਾਰ ਵੱਧ ਤੋਂ ਵੱਧ ਤਾਂ ਹੀ ਹੋ ਸਕਦਾ ਹੈ ਜੇਕਰ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਾਚਣ ਅਤੇ ਸ਼ਬਦ ਨੂੰ ਖੋਜਣ ਵਾਲਿਆਂ ਨੂੰ ਗੁਰਬਾਣੀ ਨੂੰ ਜਾਨਣ ਤੇ ਪੜ੍ਹਨ ਦੀ ਵਧੇਰੇ ਖੁੱਲ੍ਹ ਹੋਵੇਗੀ।

ਇਹਨਾਂ ਆਗੂਆਂ ਨੇ ਕਿਹਾ ਕਿ ਟਾਂਡਾ ਵਿਖੇ ਪਿ੍ੰਸੀਪਲ ਜਸਵੰਤ ਸਿੰਘ ਦੇ ਘਰ ਮੁੜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਸਬੰਧੀ ਜੋ ਵਿਵਾਦ ਉਹ ਹੱਲ ਹੋ ਗਿਆ ਹੈ ਜਿਸ ਲਈ ਸਤਿਕਾਰ ਕਮੇਟੀਆਂ, ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਤੋਂ ਕੰਮ ਲਿਆ ਹੈ। ਇਹ ਤਾਂ ਹੀ ਹੋ ਸਕਿਆ ਕਿਉਂਕਿ ਇਸ ਮਾਮਲੇ ‘ਤੇ ਸਮੂਹ ਪੰਜਾਬੀਆਂ ਅਤੇ ਸਿੱਖ ਕੌਮ ਨੇ ਗੰਭੀਰਤਾ ਵਿਖਾਈ ਹੈ। ਇਨ੍ਹਾਂ ਅਗੂਆਂ ਨੇ ਕਿਹਾ ਕਿ ਭਵਿੱਖ ਵਿਚ ਵੀ ਸਿੱਖ ਕੌਮ ਨੂੰ ਅਪਣੇ ਮਸਲੇ ਸਰਬੱਤ ਖਾਲਸਾ ਦੀ ਤਰ੍ਹਾਂ ਨਿੋਪਟਾਉਣੇ ਚਾਹੀਦੇ ਹਨ। ਕਿਸੇ ਵੀ ਤਰਾਂ ਦਾ ਦਬਾਉ ਕਿਸੇ ਨੂੰ ਵੀ ਨਹੀਂ ਮੰਨਣਾ ਚਾਹੀਦਾ ।

  • 75
  •  
  •  
  •  
  •