ਪੰਜਾਬ ‘ਚ ਬੀਤੇ ਦਿਨ ਕੋਰੋਨਾ ਕਾਰਨ ਰਿਕਾਰਡ 106 ਮੌਤਾਂ, 1514 ਨਵੇਂ ਕੇਸ ਆਏ

ਪੰਜਾਬ ‘ਚ ਬੁੱਧਵਾਰ ਨੂੰ 1514 ਨਵੇਂ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 56989 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 39742 ਮਰੀਜ਼ ਠੀਕ ਹੋ ਚੁੱਕੇ, ਬਾਕੀ 15629 ਮਰੀਜ ਇਲਾਜ਼ ਅਧੀਨ ਹਨ। ਪੀੜਤ 440 ਮਰੀਜ਼ ਆਕਸੀਜਨ ਅਤੇ 71 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਪੰਜਾਬ ਵਿੱਚ ਰੋਜ਼ਾਨਾ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਦੇ ਚੱਲਦਿਆਂ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਲੰਘੇ ਦਿਨ 106 ਮੌਤਾਂ ਦਾ ਰਿਕਾਰਡ ਕਾਇਮ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵਧ ਕੇ 1618 ਤੱਕ ਪਹੁੰਚ ਗਿਆ ਹੈ।

ਸਿਹਤ ਵਿਭਾਗ ਅਨੁਸਾਰ ਸੂਬੇ ’ਚ ਸਭ ਤੋਂ ਵੱਧ 18 ਮੌਤਾਂ ਲੁਧਿਆਣਾ ’ਚ ਹੋਈਆਂ ਹਨ। ਇੱਥੇ ਹੁਣ ਤੱਕ 444 ਜਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਜਲੰਧਰ ’ਚ 11, ਬਠਿੰਡਾ ’ਚ 10, ਮੁਹਾਲੀ ’ਚ 9, ਅੰਮ੍ਰਿਤਸਰ ਅਤੇ ਗੁਰਦਾਸਪੁਰ ’ਚ 8-8, ਰੋਪੜ ’ਚ 7, ਪਟਿਆਲਾ ’ਚ 6, ਫਿਰੋਜ਼ਪੁਰ, ਕਪੂਰਥਲਾ, ਹੁਸ਼ਿਆਰਪੁਰ ’ਚ 5-5, ਫਤਹਿਗੜ੍ਹ ਸਾਹਿਬ, ਫਾਜ਼ਿਲਕਾ ’ਚ 3-3, ਫਰੀਦਕੋਟ, ਸੰਗਰੂਰ ਅਤੇ ਤਰਨ ਤਾਰਨ ’ਚ 2-2, ਮੁਕਤਸਰ ਅਤੇ ਨਵਾਂ ਸ਼ਹਿਰ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

ਬੀਤੇ ਕੱਲ੍ਹ 1,514 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ ਲੁਧਿਆਣਾ ’ਚ 242, ਜਲੰਧਰ ’ਚ 171, ਬਠਿੰਡਾ ’ਚ 163, ਪਟਿਆਲਾ ’ਚ 160, ਮੁਹਾਲੀ ’ਚ 112, ਅੰਮ੍ਰਿਤਸਰ ’ਚ 99, ਫਰੀਦਕੋਟ ’ਚ 64, ਮੁਕਤਸਰ ’ਚ 63, ਬਰਨਾਲਾ ’ਚ 60, ਫਾਜ਼ਿਲਕਾ ’ਚ 56, ਫਿਰੋਜ਼ਪੁਰ ’ਚ 46, ਸੰਗਰੂਰ ’ਚ 44, ਰੋਪੜ ’ਚ 30, ਮਾਨਸਾ ਅਤੇ ਤਰਨ ਤਾਰਨ ’ਚ 27-27, ਕਪੂਰਥਲਾ ਅਤੇ ਗੁਰਦਾਸਪੁਰ ’ਚ 25-25, ਪਠਾਨਕੋਟ ਅਤੇ ਮੋਗਾ ’ਚ 24-24, ਹੁਸ਼ਿਆਰਪੁਰ ’ਚ 18, ਫਤਹਿਗੜ੍ਹ ਸਾਹਿਬ ਅਤੇ ਨਵਾਂਸ਼ਹਿਰ ’ਚ 17-17 ਨਵੇਂ ਪਾਜ਼ੀਟਿਵ ਪਾਏ ਗਏ ਹਨ।

  • 100
  •  
  •  
  •  
  •