ਮੈਂ ਯੂਪੀ ਪੁਲਿਸ ਦਾ ਧੰਨਵਾਦੀ ਹਾਂ, ਜਿੰਨ੍ਹਾਂ ਨੇ ਮੈਨੂੰ ਇਨਕਾਊਂਟਰ ‘ਚ ਨਹੀਂ ਮਾਰਿਆ- ਡਾ. ਕਾਫ਼ੀਲ ਖਾਨ

8 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਗੋਰਖਪੁਰ ਦੇ ਡਾਕਟਰ ਕਾਫ਼ੀਲ ਖਾਨ ਨੂੰ ਮੰਗਲਵਾਰ ਰਾਤ 12 ਵਜੇ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ। ਇਲਾਹਾਬਾਦ ਹਾਈਕੋਰਟ ਨੇ ਉਸਦੀ ਰਿਹਾਈ ਦੇ ਹੁਕਮ ਦਿੱਤੇ ਸਨ। ਡਾ. ਕਾਫ਼ੀਲ ਦੇਸ਼ ਭਰ ਵਿਚ ਮਸ਼ਹੂਰ ਹੋ ਗਏ ਹਨ। ਐਨਆਰਸੀ ਦੇ ਵਿਰੋਧ ਵਿੱਚ ਕੀਤੇ ਗਏ ਪ੍ਰਦਰਸ਼ਨ ਵਿੱਚ ਉਸਨੂੰ ਯੂਪੀ ਪੁਲਿਸ ਨੇ ਦਸੰਬਰ 2019 ਵਿੱਚ ਗ੍ਰਿਫ਼ਤਾਰ ਕੀਤਾ ਸੀ।

ਰਿਹਾਅ ਹੋਣ ਤੋਂ ਬਾਅਦ ਡਾ. ਕਾਫ਼ੀਲ ਖਾਨ ਨੇ ਕਿਹਾ ਕਿ, ‘ਮੈਂ ਯੂਪੀ ਪੁਲਿਸ ਦਾ ਸ਼ੁਕਕਰਗੁਜ਼ਾਰ ਹਾਂ ਜਿਸਨੇ ਮੇਰਾ ਐਨਕਾਊਂਟਰ ਨਹੀਂ ਕੀਤਾ। ਸਿਰਫ ਟਾਰਚਰ ਕੀਤਾ। ਮੈਨੂੰ 5 ਦਿਨ ਤੱਕ ਖਾਣਾ ਨਹੀਂ ਦਿੱਤਾ ਗਿਆ। ਫਿਜੀਕਲੀ ਅਤੇ ਮੈਂਟਲੀ ਵੀ ਤੰਗ ਕੀਤਾ। 8 ਮਹੀਨੇ ਤੱਕ ਸਿਰਫ਼ ਮੂੰਹ ਬੰਦ ਕਰਨ ਦੇ ਲਈ ਕਿ ਜੋ ਬੱਚੇ ਮਰ ਗਏ, ਉਹਨਾਂ ਬਾਰੇ ਗੱਲ ਨਹੀਂ ਕਰਨੀ।’

ਡਾਕਟਰ ਕਾਫ਼ੀਲ 12 ਦਸੰਬਰ 2019 ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਸਨ। ਡਾ. ਕਾਫ਼ੀਲ ਪੇਸ਼ੇ ਵਜੋਂ ਬੱਚਿਆਂ ਦੇ ਮਾਹਿਰ ਹਨ ਅਤੇ ਅਕਸਰ ਬੱਚਿਆਂ ਦੇ ਲਈ ਮੁਫ਼ਤ ਸਿਹਤ ਕੈਂਪ ਲਗਾਉਂਦੇ ਰਹਿੰਦੇ ਹਨ।

ਡਾਕਟਰ ਕਾਫ਼ੀਲ ਦਾ ਨਾਮ ਉਸ ਸਮੇਂ ਚਰਚਾ ਵਿਚ ਆਇਆ ਜਦੋਂ 2017 ਵਿਚ ਗੋਰਖ਼ਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿਚ ਆਕਸੀਜਨ ਦੀ ਘਾਟ ਕਾਰਨ 60 ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਵਿਚੋਂ ਕਈ ਬੱਚੇ ਡਾ. ਕਾਫ਼ੀਲ ਨੇ ਬਚਾ ਲਏ ਸਨ। ਆਕਸੀਜਨ ਕਾਂਡ ਦੇ ਸੰਬੰਧ ਵਿਚ ਉਨ੍ਹਾਂ ਕਿਹਾ ਕਿ ਯੋਗੀ ਜੀ ਨੇ ਤੁਰੰਤ ਮੈਡੀਕਲ ਸਿੱਖਿਆ ਮੰਤਰੀ ਆਸੂਤੋਸ਼ ਟੰਡਨ ਅਤੇ ਤਤਕਾਲੀ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੂੰ ਬਚਾਉਣ ਦੇ ਲਈ ਮੈਨੂੰ ਬਲੀ ਦਾ ਬੱਕਰਾ ਬਣਾਇਆ ਸੀ। ਹਾਲੇ ਵੀ ਇਹੀ ਕੁਝ ਹੋ ਰਿਹਾ ਹੈ।

ਕਾਫ਼ੀਲ ਨੇ ਕਿਹਾ ਕਿ, ‘ਮੇਰੀ ਸੀਐਮ ਯੋਗੀ ਅਦਿੱਤਿਆ ਨਾਥ ਨੂੰ ਅਪੀਲ ਹੈ ਕਿ ਮੇਰਾ ਸਸਪੈਂਸ਼ਨ ਖ਼ਤਮ ਕੀਤਾ ਜਾਵੇ ਤਾਂ ਕਿ ਮੈਂ ਰਿਸਰਚ ਕਰ ਸਕਾਂ ਅਤੇ ਕਰੋਨਾ ਵਾਰੀਅਰ ਦੀ ਤਰ੍ਹਾਂ ਕੰਮ ਕਰ ਸਕਦਾ। ਮੈਂ ਨਵੀਂ ਵੈਕਸੀਨ ਦਾ ਟਰਾਇਲ ਖੁਦ ਤੇ ਕਰਵਾਉਣਾ ਚਾਹੁੰਦਾ ਹਾਂ। ਬਿਹਾਰ–ਅਸਾਮ ਅਤੇ ਕੇਰਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਕੈਂਪ ਲਾਉਣਾ ਚਾਹੁੰਦਾ ਹਾਂ ।’

  • 224
  •  
  •  
  •  
  •