ਮੋਦੀ ਮੇਰਾ ਚੰਗਾ ਦੋਸਤ ਹੈ, ਭਾਰਤੀ-ਅਮਰੀਕੀ ਮੈਨੂੰ ਹੀ ਵੋਟ ਪਾਉਣਗੇ- ਟਰੰਪ

ਵਾਸ਼ਿੰਗਟਨ : ਅਮਰੀਕਾ ‘ਚ ਵੱਡੀ ਗਿਣਤੀ ‘ਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜੋ ਇਸ ਵਾਰ ਰਾਸ਼ਟਰਪਤੀ ਚੋਣਾਂ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜਿਸ ਦੇ ਚੱਲਦਿਆਂ ਰਿਪਬਲਿਕਨ ਅਤੇ ਡੈਮੋਕਰੇਟਿਕ ਦੋਵੇਂ ਪਾਰਟੀਆਂ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਉਣ ‘ਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਇਲੀਨੌਇਸ ਤੋਂ ਭਾਰਤੀ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਅਮਰੀਕਾ ‘ਚ ਰਹਿੰਦੇ 20 ਲੱਖ ਹਿੰਦੂ ਇਸ ਵਾਰ ਰਾਸ਼ਟਰਪਤੀ ਚੋਣਾਂ ‘ਚ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ, ਰਿਪਬਲਿਕਨ ਪਾਰਟੀ ਅਤੇ ਕਈ ਵਾਰ ਅਯੁੱਧਿਆ ਵਿਚ ਰਾਮ ਮੰਦਰ ਦੇ ਨੀਂਹ ਪੱਥਰ ਦੇ ਦਿਨ ਭਾਰਤੀ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹਨ।

ਦੂਜੇ ਪਾਸੇ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਜੋ ਬਿਡੇਨ ਵੀ ਜੈਨੀਆਂ ਦੇ ਦਿਹਾੜੇ ‘ਤੇ ਭਾਰਤੀ-ਅਮਰੀਕੀ ਨੂੰ ਖੁਸ਼ ਕਰਨ ਲਈ ਵਧਾਈ ਦਿੰਦੇ ਹਨ। ਅਜਿਹਾ ਹੀ ਇਕ ਯਤਨ ਇਕ ਵਾਰ ਫਿਰ ਡੋਨਾਲਡ ਟਰੰਪ ਦੀ ਚੋਣ ਮੀਟਿੰਗ ਵਿਚ ਵੇਖਿਆ ਗਿਆ।

ਟਰੰਪ ਨੇ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਸਭ ਤੋਂ ਚੰਗੇ ਮਿੱਤਰ ਹਨ ਅਤੇ ਉਹ ਇਕ ਵਧੀਆ ਕੰਮ ਕਰ ਰਹੇ ਹਨ। ਟਰੰਪ ਨੇ ਅੱਗੇ ਕਿਹਾ ਕਿ ਉਸਨੂੰ ਲਗਦਾ ਹੈ ਕਿ ਬਹੁਤੇ ਭਾਰਤੀ-ਅਮਰੀਕੀ ਉਸ ਨੂੰ ਵੋਟ ਪਾਉਣਗੇ।

  • 127
  •  
  •  
  •  
  •