ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦਾ ਹੋਇਆ ਦੇਹਾਂਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਸ. ਹਰਚਰਨ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ ਅਤੇ ਚੰਡੀਗੜ੍ਹ ਵਿਖੇ ਰਹਿੰਦੇ ਸਨ। ਸ. ਹਰਚਰਨ ਸਿੰਘ ਨੇ 2 ਸਾਲਾਂ ਤੋਂ ਵੱਧ ਸਮੇਂ ਲਈ ਸ਼੍ਰੋਮਣੀ ਕਮੇਟੀ ‘ਚ ਕੰਮ ਕੀਤਾ ਸੀ।

ਇੱਥੇ ਦੱਸਣਾ ਬਣਦਾ ਹੈ ਕਿ ਹਰਚਰਨ ਸਿੰਘ ਅਗਸਤ 2015 ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਮੁੱਖ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਆਏ ਸਨ। ਤਿੰਨ ਸਾਲ ਦੇ ਠੇਕੇ ‘ਤੇ ਰੱਖੇ ਮੁੱਖ ਸਕੱਤਰ ਨੂੰ ਵਿਵਾਦਾਂ ਕਾਰਨ 23 ਮਹੀਨਿਆਂ ਦੇ ਅੰਦਰ ਹੀ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਹਰਚਰਨ ਸਿੰਘ ਨੂੰ 19 ਮਈ 2016 ‘ਚ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚ ਸ਼ਾਰਟ ਸਰਕਟ ਕਾਰਨ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ‘ਤੇ ਪਸ਼ਚਾਤਾਪ ਨਾ ਕਰਨ ਦੇ ਕਾਰਨ 18 ਸਤੰਬਰ 2020 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟੀਕਰਨ ਦੇਣ ਲਈ ਵੀ ਸੱਦਿਆ ਸੀ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕੀਤਾ ਸੀ।

ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਹਰਚਰਨ ਸਿੰਘ ਦੋਸ਼ੀ ਪਾਏ ਗਏ ਸੀ।ਇਸ ਕੇਸ ‘ਚ ਹਰਚਰਨ ਸਿੰਘ ਖਿਲਾਫ ਕਾਨੂੰਨੀ ਕਰਵਾਈ ਦੇ ਆਦੇਸ਼ ਸੀ। ਉਨ੍ਹਾਂ ਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿਚ ਅਸਮਰਥ ਰਹਿਣ ਅਤੇ ਰਿਕਾਰਡ ਦੇ ਵਿੱਚ ਹੇਰਾਫੇਰੀ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਸੀ। ਜਿਸ ਤੋਂ ਉਨ੍ਹਾਂ ਦੀ ਮਿਲੀਭੁਗਤ ਹੋਣ ਦੇ ਸੰਕੇਤ ਮਿਲੇ ਸੀ।

  • 322
  •  
  •  
  •  
  •