ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਜਾਰੀ, ਲੱਖਾਂ ਏਕੜ ਰਕਬਾ ਸੜਿਆ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਖੁਸ਼ਕ ਅਤੇ ਗਰਮ ਮੌਸਮ ਦੇ ਚੱਲਦਿਆਂ ਜੰਗਲੀ ਅੱਗਾਂ ਭਿਆਨਕ ਹੁੰਦੀਆਂ ਜਾ ਰਹੀਆਂ ਹਨ। ਕੱਲ ਸ਼ਾਮੀਂ ਸੈਂਟਰਲਵੈਲੀ ਦੀ ਫਰਿਜ਼ਨੋ ਕਾਉਂਟੀ ਦੀਆਂ ਨੌਰਥ-ਈਸਟ ਸਾਈਡ ਦੀਆਂ ਪਹਾੜੀਆ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ਨੂੰ ਕਰੀਕ ਫ਼ਾਇਰ ਦਾ ਨੀਮ ਦਿੱਤਾ ਗਿਆ ਹੈ। ਇਹ ਅੱਗ ਸਲਾਨੀਆ ਦੀ ਮਨ-ਭਾਉਂਦੀ ਲੇਕ ਸ਼ੇਵਰਲੇਕ ਦੇ ਨੌਰਥ ਵਾਲੇ ਪਾਸੇ ਲੱਗੀ ਹੋਈ ਹੈ, ਅਤੇ ਇਸ ਅੱਗ ਨੇ 45,500 ਏਕੜ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਲੇਬਰ-ਡੇਅ ਲੌਂਗ ਵੀਕਐਂਡ ਕਰਕੇ ਛੁੱਟੀਆਂ ਮਨਾਉਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਇਸ ਏਰੀਏ ਵਿੱਚ ਮੌਜ਼ੂਦ ਸਨ।

ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਹੁਣ ਤੱਕ ਦੀ ਸਭ ਤੋਂ ਵਧ ਭਿਆਨਕ ਅੱਗ ਸਾਬਤ ਹੋਈ ਹੈ ਤੇ ਇਹ 20,94,955 ਏਕੜ ਵਿਚ ਖੜੇ ਜੰਗਲ ਨੂੰ ਸਾੜ ਚੁੱਕੀ ਹੈ। ਫਾਇਰ ਕੈਪਟਨ ਰਿਚਰਡ ਕੋਰਡੋਵਾ ਨੇ ਕਿਹਾ ਹੈ ਕਿ ਫਾਇਰ ਸੀਜਨ ਅਕਤੂਬਰ ਤੇ ਨਵੰਬਰ ਵਿਚ ਵੀ ਏਨੀ ਭਿਆਨਕ ਅੱਗ ਕਦੀ ਵੀ ਨਹੀਂ ਲੱਗੀ। ਅੱਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਮਾ-ਮਾਊਥ ਪੂਲ ਦੇ ਏਰੀਏ ਵਿੱਚ ਨੈਸ਼ਨਲ ਗਾਰਡ ਅਤੇ ਫ਼ਾਇਰ ਯੂਨਿਟ ਦੀ ਮੱਦਦ ਨਾਲ ਕਰੀਬ 200 ਸੈਲਾਨੀਆਂ ਨੂੰ ਫਰਿਜ਼ਨੋ ਦੇ ਜੋਸੈਮਟੀ ਇੰਟਰਨੈਸ਼ਨਲ ਏਅਰਪੋਰਟ ਤੇ ਸੁਰੱਖਿਅਤ ਪਹੁੰਚਾਇਆ ਗਿਆ, ਇਹਨਾਂ ਵਿੱਚੋਂ ਵੀਹ ਲੋਕਾਂ ਨੂੰ ਅੱਗ ਵਿੱਚ ਝੁਲ਼ਸਣ ਕਰਕੇ ਜ਼ਖਮੀਂ ਹਾਲਤ ਵਿੱਚ ਸਥਾਨਿਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਵਣ-ਵਿਭਾਗ ਦੇ ਕਰਮਚਾਰੀ ਲੋਕਾਂ ਦੇ ਨਿਕਲਣ ਲਈ ਰਸਤੇ ਸਾਫ਼ ਕਰਨ ਦੇ ਕਾਰਜ ਵਿਚ ਜੁੱਟੇ ਹੋਏ ਨੇ। ਇਸ ਅੱਗ ਨਾਲ ਜਿੱਥੇ ਮਨੁੱਖੀ ਜਾਨਾਂ ਨੂੰ ਖਤਰਾ ਬਣਿਆ ਹੋਇਆ ਹੈ, ਓਥੇ ਜੰਗਲੀ ਜੀਵ-ਜੰਤੂਆਂ ਲਈ ਵੀ ਫ਼ਾਇਰ ਕਰਮੀਂ ਫਿਕਰਮੰਦ ਨੇ। ਫ਼ਾਇਰ ਫਾਈਟਰ ਗਰਾਊਂਡ ਅਤੇ ਜਹਾਜ਼ਾਂ ਰਾਹੀਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਐਂਤਵਾਰ ਸਵੇਰ ਤੱਕ ਇਸ ਅੱਗ ਤੇ ਹਾਲੇ ਤੱਕ ਕੋਈ ਖ਼ਾਸ ਕਾਬੂ ਨਹੀਂ ਪਾਇਆ ਜਾ ਸਕਿਆ। ਕਰੀਕ ਫ਼ਾਇਰ ਤੋਂ ਬਿਨਾਂ ਲਾਸ-ਏਜਲਸ ਏਰੀਏ ਅਤੇ ਕੁਲਿੰਗਾ ਕਾਉਂਟੀ ਵਿੱਚ ਵੀ ਭਿਆਨਕ ਅੱਗਾ ਲੱਗੀਆ ਹੋਈਆ ਹਨ।

  • 146
  •  
  •  
  •  
  •