ਦੇਸ਼ ‘ਚ ਕੋਰੋਨਾ ਦੇ ਮਾਮਲੇ 42 ਲੱਖ ਤੋਂ ਹੋਏ ਪਾਰ, ਬ੍ਰਾਜ਼ੀਲ ਨੂੰ ਪਿੱਛੇ ਛੱਡ ਦੂਜੇ ਨੰਬਰ ‘ਤੇ ਪਹੁੰਚਿਆ ਭਾਰਤ

ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਪਿਛਲੇ ਇਕ ਦਿਨ ‘ਚ 90,802 ਮਾਮਲੇ ਸਾਹਮਣੇ ਆਏ ਤੇ 1,016 ਲੋਕਾਂ ਦੀ ਮੌਤ ਹੋ ਗਈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ‘ਚ ਕੋਰੋਨਾ ਵਾਇਰਸ ਦੇ ਕੁੱਲ ਕੇਸ 42,04,614 ਹੋ ਗਏ ਹਨ।

ਇਸ ਗਿਣਤੀ ਬਾਅਦ ਅਮਰੀਕਾ ਤੋਂ ਬਾਅਦ ਭਾਰਤ ਦੂਜੇ ਨੰਬਰ ’ਤੇ ਆ ਗਿਆ ਹੈ। ਹਾਲੇ ਤਕ ਬ੍ਰਾਜ਼ੀਲ ਦੂਜੇ ਨੰਬਰ ’ਤੇ ਸੀ ਪਰ ਲਗਾਤਾਰ ਵਧਦੀ ਕਰੋਨਾ ਪੀੜਤਾਂ ਦੀ ਗਿਣਤੀ ਕਾਰਨ ਭਾਰਤ ਨੇ ਬ੍ਰਾਜ਼ੀਲ ਨੂੰ ਪਿੱਛਾਂਹ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਮੁਲਕ ਵਿੱਚ 32,50,429 ਵਿਅਕਤੀ ਕਰੋਨਾ ਤੋਂ ਠੀਕ ਹੋ ਚੁੱਕੇ ਹਨ। ਮੁਲਕ ਵਿੱਚ ਸਿਹਤਯਾਬ ਹੋਣ ਵਾਲਿਆਂ ਦੀ ਦਰ ਸੋਮਵਾਰ ਨੂੰ 77.30 ਫੀਸਦੀ ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 42,04,613 ਹੈ। ਮੁਲਕ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 71, 642 ਹੈ। ਕੋਵਿਡ -19 ਨਾਲ ਮਰਨ ਵਾਲਿਆਂ ਦੀ ਦਰ ਘਟ ਕੇ 1.70 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ ਮੁਲਕ ਵਿੱਚ 8,82,542 ਕੇਸ ਹਾਲੇ ਵੀ ਸਰਗਰਮ ਹਨ।

ਭਾਰਤ ‘ਚ ਜਿਸ ਹਿਸਾਬ ਨਾਲ ਕੋਰੋਨਾ ਕੇਸ ਰੋਜ਼ਾਨਾ ਵਧ ਰਹੇ ਹਨ, ਆਉਣ ਵਾਲੇ ਕੁੱਝ ਦਿਨਾਂ ‘ਚ ਭਾਰਤ ਵੱਲੋਂ ਅਮਰੀਕਾ ਨੂੰ ਪਛਾੜ ਕੇ ਪਹਿਲੇ ਸਥਾਨ ‘ਤੇ ਜਾਣ ਦੀ ਉਮੀਦ ਹੈ। ਅਮਰੀਕਾ ‘ਚ ਅੱਜ 31 ਹਜ਼ਾਰ ਕੇਸ ਸਾਹਮਣੇ ਆਏ ਜਦਕਿ ਭਾਰਤ ‘ਚ ਉਸ ਤੋਂ ਕਰੀਬ ਤਿੰਨ ਗੁਣਾ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ।

  • 72
  •  
  •  
  •  
  •