ਭਾਰਤ ਵਿਚ 2019 ‘ਚ ਹਰ ਦਿਨ 381 ਵਿਅਕਤੀਆਂ ਨੇ ਕੀਤੀ ਖੁਦਕੁਸ਼ੀ: ਰਿਪੋਰਟ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਾਲ 2019 ਵਿੱਚ ਹਰ ਦਿਨ ਔਸਤਨ 381 ਵਿਅਕਤੀਆਂ ਨੇ ਖੁਦਕੁਸ਼ੀ ਕੀਤੀ। ਇਸ ਤਰ੍ਹਾਂ ਪੂਰੇ ਸਾਲ ਵਿਚ ਕੁੱਲ 1,39,123 ਲੋਕਾਂ ਨੇ ਆਪਣੀ ਜਾਨ ਲੈ ਲਈ।

ਐਨਸੀਆਰਬੀ ਦੇ ਅੰਕੜਿਆਂ ਅਨੁਸਾਰ ਸਾਲ 2018 ਦੇ ਮੁਕਾਬਲੇ ਸਾਲ 2019 ਵਿੱਚ ਖੁਦਕੁਸ਼ੀ ਦੇ ਮਾਮਲਿਆਂ ਵਿੱਚ 3.4 ਫ਼ੀਸਦ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 1,39,123 ਲੋਕਾਂ ਨੇ ਖੁਦਕੁਸ਼ੀ ਕੀਤੀ। ਸਾਲ 2018 ਵਿਚ 1,34,516 ਲੋਕਾਂ ਨੇ ਖੁਦਕੁਸ਼ੀ ਕੀਤੀ ਅਤੇ 2017 ਵਿਚ 1,29,887 ਲੋਕਾਂ ਨੇ ਖੁਦਕੁਸ਼ੀ ਕੀਤੀ। ਸਿਰਫ ਪੰਜ ਰਾਜਾਂ ਵਿੱਚ ਖੁਦਕੁਸ਼ੀ ਦੇ 49.5 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 24 ਰਾਜਾਂ ਅਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 50.5% ਮਾਮਲੇ ਸਾਹਮਣੇ ਆਏ ਹਨ।

NCRB ਵੱਲੋਂ ਜਾਰੀ ਤਾਜ਼ਾ ਰਿਪੋਰਟ ਨੇ ਪੰਜਾਬ ਵਿੱਚ ਕਿਸਾਨੀ ਦੀ ਹਾਲਤ ਅੰਕੜਾ ਦੇ ਜ਼ਰੀਏ ਹਾਲਤ ਬਿਆਨ ਕੀਤੀ ਹੈ, 2019 ਦੇ ਅੰਕੜਿਆਂ ਦੇ ਅਧਾਰ ‘ਤੇ ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਦੇ ਮਾਮਲੇ ਵਿੱਚ 5ਵੇਂ ਨੰਬਰ ‘ਤੇ ਖੜਾ ਹੈ, NCRB ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਸਾਲ 2019 ਵਿੱਚ 239 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਹਾਲਾਂਕਿ ਪੰਜਾਬ ਵਿੱਚ ਜਿਸ ਤਰ੍ਹਾਂ ਕਿਸਾਨਾਂ ਦੀ ਖ਼ੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਨੇ ਉਸ ਨੂੰ ਵੇਖ ਦੇ ਹੋਏ ਇਹ ਅੰਕੜੇ ‘ਤੇ ਸਵਾਲ ਜ਼ਰੂਰ ਉੱਠ ਰਹੇ ਹਨ।

ਖੇਤੀਬਾੜੀ ਖੇਤਰ ਨਾਲ ਜੁੜੇ ਜ਼ਿਆਦਾਤਰ ਪੀੜਤ ਮਹਾਰਾਸ਼ਟਰ (38.2%), ਕਰਨਾਟਕ (19.4%), ਆਂਧਰਾ ਪ੍ਰਦੇਸ਼ (10.0%), ਮੱਧ ਪ੍ਰਦੇਸ਼ (5.3%), ਛੱਤੀਸਗੜ੍ਹ (4.9%) ਤੇਲੰਗਾਨਾ (4.9%)ਵਿਚ ਦੱਸੇ ਗਏ ਹਨ। ਇਸਦੇ ਉਲਟ ਕੁਝ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜਿਵੇਂ ਕਿ ਪੱਛਮੀ ਬੰਗਾਲ, ਬਿਹਾਰ, ਉੜੀਸਾ, ਉਤਰਾਖੰਡ, ਮਨੀਪੁਰ, ਚੰਡੀਗੜ੍ਹ, ਦਮਨ ਅਤੇ ਦਿਯੂ, ਦਿੱਲੀ, ਲਕਸ਼ਦੀਪ ਅਤੇ ਪੁੰਡੂਚੇਰੀ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਬਿਲਕੁਲ ਨਹੀਂ ਹਨ।

ਇਸ ਮਾਮਲੇ ਦੇ ਸਬੰਧ ਵਿਚ ਕੁੱਝ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਅਸਲ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਹਨ। ਦੱਸ ਦੇਈਏ ਕਿ ਬੇਸ਼ੱਕ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਅੰਕੜਾ ਕਿਸਾਨਾਂ ਵਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਅੰਕੜੇ ਵਿੱਚ ਗਿਰਾਵਟ ਵਿਖਾ ਰਿਹਾ ਹੈ ਪਰ ਕਿਸਾਨ ਮਸਲਿਆਂ ਦੇ ਮਾਹਰਾਂ ਮੁਤਾਬਕ ਕਿਸਾਨਾਂ ਦੀ ਹਾਲਤ ਅਜੇ ਵੀ ਗੰਭੀਰ ਹੈ। ਇਹਦੇ ਦੂਜੇ ਪਾਸੇ ਇਸ ਨਜ਼ਰੀਏ ਉੱਤੇ ਵੀ ਚਰਚਾ ਹੋ ਰਹੀ ਹੈ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਿੱਚ, ਜੋ ਤਸਵੀਰ ਹੈ, ਉਸ ਨਾਲੋਂ ਅਸਲ ਤਸਵੀਰ ਕਿਤੇ ਜ਼ਿਆਦਾ ਗੰਭੀਰ ਹੈ।
ਸਾਲ 2000 ਤੋਂ 2016 ਦੇ ਵਿੱਚ ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੰਜਾਬ ਵਿੱਚ ਇਕੱਠੇ ਕੀਤੇ ਗਏ ਅੰਕੜੇ ਕੁੱਝ ਵਖਰਾ ਰੰਗ ਦਿਖਾਉਂਦੇ ਹਨ। ਮਾਹਿਰਾਂ ਨੇ ਦੱਸਿਆ ਕਿ ਇਹਨਾਂ 16 ਸਾਲਾਂ ਵਿਚ ਖੇਤੀਬਾੜੀ ਖੇਤਰ ਵਿੱਚ ਖ਼ੁਦਕੁਸ਼ੀਆਂ 16606 ਸਨ। ਇਨ੍ਹਾਂ ਵਿਚ 9243 ਦੇ ਕਰੀਬ ਕਿਸਾਨ ਅਤੇ 7363 ਦੇ ਕਰੀਬ ਖੇਤ ਮਜ਼ਦੂਰ ਸਨ। ਇਹ ਅੰਕੜਾ ਹਰ ਸਾਲ ਔਸਤਨ 1000 ਤੋਂ ਉੱਪਰ ਬਣਦਾ ਹੈ।

  • 105
  •  
  •  
  •  
  •