ਜਰਮਨੀ ‘ਚ ਰਾਅ ਦੇ ਸਫ਼ੀਰ ਵੱਲੋਂ ਗੁਰੂਘਰ ਵਿਚ ਸਿੱਖਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਨਾਕਾਮ

ਜਰਮਨੀ: ਵਿਦੇਸ਼ਾਂ ਵਿਚ ਭਾਰਤੀ ਏਜੰਟਾਂ ਵੱਲੋਂ ਖੁਫ਼ੀਆ ਏਜੰਸੀ ‘ਰਾਅ’ ਦੇ ਲਈ ਸਿੱਖਾਂ ਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਿੱਛੇ ਜਿਹੇ ਵੀ ਜਰਮਨ ਵਿਚ ਇੱਕ ਭਾਰਤੀ ਜੋੜਾ ਤੇ ਇੱਕ 58 ਸਾਲਾ ਵਿਅਕਤੀ ਸਿੱਖਾਂ ਦੀ ਜਾਸੂਸੀ ਮਾਮਲੇ ਵਿਚ ਫੜੇ ਗਏ ਸਨ ਤੇ ਉਨ੍ਹਾਂ ਉੱਤੇ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ।

ਹੁਣ ਉਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਜਰਮਨ ਵਿਚ ਹੀ ਸਾਹਮਣੇ ਆਈ ਹੈ, ਜਿਸ ਨੂੰ ਸਿੱਖਾਂ ਨੇ ਜਾਸੂਸੀ ਕਰ ਰਹੇ ਏਜੰਟ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਜਰਮਨੀ ਦੇ ਸ਼ਹਿਰ ਮਿਊਨਚਿਨ ਵਿੱਚ ਇੰਡੀਆ ਦੇ ਇੱਕ ਸਫੀਰੀ ਅਫਸਰ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਆ ਕੇ ਸਿੱਖਾਂ ਨੂੰ ਵੀਜ਼ਿਆਂ ਤੇ ਪਾਸਪੋਰਟਾਂ ਦੇ ਲਾਲਚਾਂ ਨਾਲ ਵਰਗਲਾਉਣ ਦੇ ਮਾਮਲੇ ‘ਚ ਸਿੱਖਾਂ ਨੇ ਸਖ਼ਤ ਵਿਰੋਧ ਕੀਤਾ। ਇਸ ਸਫ਼ੀਰ ਨਾਲ ਆਮ ਕੱਪੜਿਆਂ ਵਿਚ ਉਸਦੇ ਕੁੱਝ ਸਕਿਉਰਟੀ ਗਾਰਡ ਵੀ ਸਨ ਤੇ ਉਹ ਲਗਾਤਾਰ ਇਸ ਘਟਨਾ ਨੂੰ ਮੋਬਾਇਲ ਫੋਨ ‘ਚ ਵੀਡੀਓ ਰਿਕਾਰਡ ਕਰ ਰਹੇ ਸਨ।

ਇਹ ਅਧਿਕਾਰੀ ਗੁਰਦੁਆਰਾ ਸਾਹਿਬ ਵਿਚ ਸਿੱਖਾਂ ਨੂੰ ਵੀਜ਼ਿਆਂ ਤੇ ਪਾਸਪੋਰਟਾਂ ਸੰਬੰਧੀ ਕੈਂਪ ਲਾਉਣ ਲਈ ਵਾਰ-ਵਾਰ ਕਹਿ ਰਿਹਾ ਸੀ। ਪਰ ਗੁਰਦੁਆਰਾ ਸਾਹਿਬ ਵਿਚ ਮੌਜ਼ੂਦ ਸੂਝਵਾਨ ਸਿੱਖਾਂ ਨੇ ਇਸਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇੱਕ ਆਮ ਵਿਅਕਤੀ ਦੇ ਤੌਰ ਉੱਤੇ ਗੁਰਦੁਆਰਾ ਸਾਹਿਬ ਵਿਚ ਆ ਕੇ ਦਰਸ਼ਨ ਕਰ ਸਕਦਾ ਹੈ ਤੇ ਲੰਗਰ ਛਕ ਸਕਦਾ ਹੈ। ਪਰ ਸਰਕਾਰੀ ਕੰਮ ਗੁਰੂਘਰ ਵਿਚ ਨਹੀਂ ਹੋ ਸਕਦੇ।

ਇਨ੍ਹਾਂ ਸਿੱਖਾਂ ਨੇ ਇੰਡੀਅਨ ਸਫੀਰ ਨੂੰ ਕਿਹਾ ਕਿ ਜਿਨ੍ਹਾਂ ਨੂੰ ਪਾਸਪੋਰਟ ਵੀਜ਼ਿਆਂ ਦੀ ਲੋੜ ਹੋਵੇਗੀ ਉਹ ਆਪੇ ਭਾਰਤੀ ਸਫਾਰਤਖਾਨੇ ਨਾਲ ਸੰਪਰਕ ਕਰ ਲੈਣਗੇ ਤੁਸੀਂ ਗੁਰਦੁਆਰਾ ਸਾਹਿਬਾਨ ਵਿੱਚ ਅਜਿਹੀਆਂ ਕਾਰਵਾਈ ਜਾਂ ਪ੍ਰਚਾਰ ਨਹੀਂ ਕਰ ਸਕਦੇ ਤੇ ਨਾ ਤੁਹਾਨੂੰ ਸਿੱਖਾਂ ਦੇ ਮਾਮਲਿਆਂ ਤੇ ਅਸਥਾਨਾਂ ਵਿੱਚ ਦਖਲ-ਅੰਦਾਜ਼ੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਸਿੱਖਾਂ ਨੇ ਉਸ ਅਧਿਕਾਰੀ ਨੂੰ ਪੰਜਾਬ ਵਿਚ ਨੌਜ਼ਵਾਨਾਂ ਵਿਰੁੱਧ ਯੁਆਪਾ ਤਹਿਤ ਦਰਜ਼ ਹੋ ਰਹੇ ਮਾਮਲਿਆ ਬਾਰੇ ਵੀ ਸਵਾਲ ਪੁੱਛੇ।

  • 117
  •  
  •  
  •  
  •