ਅਮਰੀਕਾ ਦੀ ਜਨਗਣਨਾ ‘ਚ ਪਹਿਲੀ ਵਾਰ ਸਿੱਖਾਂ ਨੂੰ ਮਿਲੀ ਵੱਖਰੀ ਪਛਾਣ

ਪਹਿਲੀ ਵਾਰ ਅਮਰੀਕਾ ਵਿਚ ਸਿੱਖਾਂ ਨੂੰ 2020 ਦੀ ਜਨਗਣਨਾ ਵਿਚ ਇਕ ਵੱਖ ਸਮੂਹ ਵਜੋਂ ਗਿਣਿਆ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਮੁਤਾਬਕ ਜਾਰੀ ਜਨਗਣਨਾ ਵਿਚ ਸਿੱਖਾਂ ਨੂੰ ਏਸ਼ਿਆਈ ਭਾਰਤੀਆਂ ਵਜੋਂ ਨਹੀਂ ਗਿਣਿਆ ਜਾਵੇਗਾ।

ਧਰਮ ਬਾਰੇ ਸਵਾਲ ਪੁੱਛਣ ’ਤੇ ਕਾਨੂੰਨੀ ਪਾਬੰਦੀ ਕਾਰਨ ਜਨਗਣਨਾ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਿੱਖੀ ਨੂੰ ਉਹ ਇੱਕ ‘ਸਭਿਆਚਾਰਕ’ ਜਾਂ ਇਕ ‘ਧਾਰਮਿਕ ਜਾਤ’ ਵੱਜੋਂ ਲੈਣਗੇ। ਸਿੱਖੀ ਜਨਗਣਨਾ ਫਾਰਮ ਵਿਚ ਇਕ ਵਰਗ ਵਜੋਂ ਨਹੀਂ ਹੋਵੇਗੀ। ਅਮਰੀਕੀ ਨਾਗਰਿਕਾਂ ਲਈ ਇਸ ਨੂੰ ਕਾਨੂੰਨੀ ਤੌਰ ’ਤੇ ਭਰਨਾ ਲਾਜ਼ਮੀ ਹੈ। ਪਰ ਸਿੱਖ ‘ਹੋਰ ਏਸ਼ਿਆਈ’ ਵਰਗ ’ਤੇ ਸਹੀ ਲਾ ਸਕਦੇ ਹਨ ਤੇ ਧਰਮ ਨੂੰ ਸਬ-ਕੈਟਾਗਿਰੀ ਵਜੋਂ ਲਿਖ ਸਕਦੇ ਹਨ।

ਬਜਾਏ ਇਸ ਦੇ ਕਿ ਉਹ ਖ਼ੁਦ ਨੂੰ ਭਾਰਤੀ ਏਸ਼ਿਆਈ ਜਾਂ ਹੋਰ ਸੂਚੀਬੱਧ ਨਸਲੀ ਪਛਾਣਾਂ ਦੇ ਤੌਰ ’ਤੇ ਜ਼ਾਹਿਰ ਕਰਨ। ਸਿੱਖਾਂ ਤੇ ਕੁੱਝ ਹੋਰਾਂ ਨੂੰ ਇਕ ਕੋਡ ਮਿਲੇਗਾ ਜੋ ਕਿ ਉਨ੍ਹਾਂ ਨੂੰ 2020 ਦੀਆਂ ਰਿਪੋਰਟਾਂ ਵਿਚ ਵੱਖਰੇ ਤੌਰ ਉਤੇ ਦਰਸਾਏਗਾ। ਇਸ ਤਰ੍ਹਾਂ ‘ਸਿੱਖ’ ਵੱਖਰੇ ਤੌਰ ’ਤੇ ‘ਏਸ਼ਿਆਈ’ ਨਸਲ ਵਰਗ ਵਿਚ ਵਿਸਤਾਰਤ ਆਬਾਦੀ ਗਰੁੱਪ ਵਜੋਂ ਸ਼ਾਮਲ ਹੋਣਗੇ ਨਾ ਕਿ ‘ਏਸ਼ਿਆਈ ਭਾਰਤੀ’ ਵਜੋਂ।

ਯੂਨਾਈਟਿਡ ਸਿੱਖਸ ਦੇ ਅਨੁਸਾਰ, ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦਾ ਮੌਜੂਦਾ ਗਿਣਤੀ 10 ਲੱਖ ਹੈ। ਸਿੱਖ, ਸੰਯੁਕਤ ਰਾਜ ਦੀ ਜਨਗਣਨਾ ਵਿੱਚ ਇੱਕ ਵੱਖਰੇ ਨਸਲੀ ਸਮੂਹ ਵਜੋਂ ਪ੍ਰਤੀਨਿਧਤਾ ਦੇ ਮਾਪਦੰਡਾਂ ‘ਤੇ ਖਰੇ ਉਤਰੇ ਹਨ ਅਤੇ ਇਕ ਵੱਖਰੀ ਏਕੀਕ੍ਰਿਤ ਦਿੱਖ, ਸਭਿਆਚਾਰ, ਭਾਸ਼ਾ, ਭੋਜਨ ਅਤੇ ਇਤਿਹਾਸ ਰੱਖਦੇ ਹਨ। ਇਹ ਜਨਗਣਨਾ ਵਿਚ ਸਿੱਖਾਂ ਦਾ ਭਾਗ ਲੈਣਾ ਅਤਿ-ਜ਼ਰੂਰੀ ਹੈ।

  • 4.9K
  •  
  •  
  •  
  •