ਜਸਵੰਤ ਸਿੰਘ ਖਾਲੜਾ ਦੀ ਸਿੱਖਿਆ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਲਈ ਰੌਸ਼ਨੀ ਦਾ ਰਾਹ: ਬ੍ਰਿਟਿਸ਼ ਐਮਪੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਜੂਨ 1995 ਵਿਚ, ਜਸਵੰਤ ਸਿੰਘ ਖਾਲੜਾ ਨੇ ਕੈਨੇਡੀਅਨ ਸੰਸਦ ਵਿਚ ਪੰਜਾਬ ਵਿਚ ਹਜ਼ਾਰਾਂ ਸਿੱਖਾਂ ਦੇ ਲਾਪਤਾ ਹੋਣ ਬਾਰੇ ਭਾਸ਼ਣ ਦਿੱਤਾ ਸੀ। ਤਿੰਨ ਮਹੀਨਿਆਂ ਬਾਅਦ, ਉਹ ਵੀ ਪੰਜਾਬ ਵਿਚ ‘ਲਾਪਤਾ’ ਹੋ ਗਿਆ ਅਤੇ ਫਿਰ ਕਦੇ ਨਹੀਂ ਵੇਖਿਆ ਗਿਆ। ਜਸਵੰਤ ਸਿੰਘ ਅਤੇ ਹਜ਼ਾਰਾਂ ਲਾਪਤਾ ਸਿੱਖਾਂ ਵਿਚ ਇਕੋ ਫਰਕ ਸੀ ਜਿਸ ਲਈ ਉਹ ਇਨਸਾਫ਼ ਦੀ ਮੰਗ ਕਰ ਰਿਹਾ ਸੀ, ਕਿਉਕਿ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਝੂਠੇ ਮੁਕਾਬਲਿਆਂ ਲਈ ਦੋਸ਼ੀ ਠਹਿਰਾਇਆ ਸੀ। ਜੂਨ 1995 ਵਿਚ ਜਦੋਂ ਖਾਲੜਾ ਜੀ ਨੇ ਕੈਨੇਡੀਅਨ ਸੰਸਦ ਵਿਚ ਭਾਸ਼ਣ ਦਿੱਤਾ ਸੀ ਉਸ ਸਮੇਂ ਮੈਂ ਦਿੱਲੀ ਵਿਚ ਹੋਏ ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਦੀ ਕਲੋਨੀ “ਤਿਲਕ ਵਿਹਾਰ” ਵਿਚ ਪੀੜਤਾਂ ਦਾ ਦੁੱਖ ਸੁਣ, ਦੇਖ ਅਤੇ ਮਹਿਸੂਸ ਕਰ ਰਹੀ ਸੀ ਕਿ ਕੀ ਕਿਸ ਤਰ੍ਹਾਂ ਜ਼ਾਲਮਾਂ ਨੇ ਪੂਰੀ ਤਿਆਰੀ ਨਾਲ ਸਿੱਖ ਕੌਮ ਦੀ ਨਸ਼ਲਕੁਸ਼ੀ ਕੀਤੀ ਸੀ ਜਿਸ ਵਿਚ ਛੋਟੇ ਛੋਟੇ ਬਚਿਆਂ ਅਤੇ ਬੀਬੀਆਂ ਤੱਕ ਨੂੰ ਨਹੀ ਬਖਸ਼ਿਆ ਸੀ। ਇਹ ਕਹਿਣਾ ਹੈ ਬ੍ਰਿਟਿਸ਼ ਪਾਰਲੀਮੈਂਟ ਵਿਚ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿਲ ਦਾ ।

ਪ੍ਰੀਤ ਕੌਰ ਗਿਲ ਬ੍ਰਿਟਿਸ਼ ਪਾਰਲੀਮੈਂਟ ਮੈਂਬਰ

ਜਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਨੇ 1980-90 ਦੇ ਦਹਾਕੇ ਦੇ ਅਰੰਭ ਵਿਚ ਤਕਰੀਬਨ 25000 ਸਿੱਖਾਂ ਦੇ ਕਤਲ ਦਾ ਪਰਦਾਫਾਸ਼ ਕੀਤਾ ਸੀ । ਫੌਨ ਰਾਹੀ ਗੱਲਬਾਤ ਕਰਦਿਆ ਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਖਾਲੜਾ ਜੀ ਨੇ ਕੈਨੇਡੀਅਨ ਸੰਸਦ ਵਿਚ ਭਾਸ਼ਣ ਦਿੱਤਾ ਸੀ ਉਦੋਂ ਮੈਨੂੰ ਨਹੀ ਸੀ ਪਤਾ ਕਿ ਉਨ੍ਹਾਂ ਦਾ ਉਹ ਭਾਸ਼ਣ ਮੈਨੂੰ ਐਨਾ ਜਿਆਦਾ ਪ੍ਰਭਾਵਿਤ ਕਰੇਗਾ ਕਿ ਮੈਨੂੰ ਵਾਰ-ਵਾਰ ਇਕ ਸਿੱਖ ਹੋਣ ਦੇ ਨਾਤੇ ਉਸਦਾ ਕੀ ਫਰਜ਼ ਹੁੰਦਾਂ ਹੈ, ਜਿਹੜੀ ਸਿੱਖ ਕੌਮ “ਸਰਬੱਤ ਦਾ ਭਲਾ” ਵਾਲੀ ਹੈ ਉਸਦਾ ਕੀ ਅੰਤ ਹੁੰਦਾ ਹੈ, ਜੇਕਰ ਅਸੀ ਜ਼ੁਲਮਾਂ ਖਿਲਾਫ ਅਪਣੀ ਅਵਾਜ਼ ਸਿਰਫ ਸਿੱਖ ਕੌਮ ਲਈ ਹੀ ਨਹੀ ਸਗੋਂ ਮਾਨਵਤਾ ਲਈ ਨਹੀਂ ਚੁੱਕਦੇ ਤਾਂ ਅਸੀ ਅਪਣੇ ਆਪ ਨੂੰ ਗੁਰੁ ਕੇ ਸਿੱਖ ਬਣੇ ਹੋਏ ਹਾਂ, ਕਹਾ ਸਕਦੇ ਹਾਂ, ਚੇਤੇ ਕਰਵਾਉਂਦਾ ਰਹਿੰਦਾ ਹੈ।

ਸ਼ਹੀਦ ਸ. ਜਸਵੰਤ ਸਿੰਘ ਖਾਲੜਾ

ਉਨ੍ਹਾਂ ਕਿਹਾ ਕਿ ਉਸ ਭਾਸ਼ਣ ਨੂੰ ਅੱਜ ਦੇ ਸਮੇਂ ਵਿੱਚ ਸਿੱਖ ਸਰਗਰਮੀਆਂ ਲਈ ਇੱਕ ਮਹੱਤਵਪੂਰਨ ਪਲ ਮੰਨਿਆ ਜਾਂਦਾ ਹੈ ਜਿਸਨੇ ਹਜ਼ਾਰਾਂ ਲੋਕਾਂ ਨੂੰ ਇਹ ਸਮਝਣ ਵਿੱਚ ਸਹਾਇਤਾ ਕੀਤੀ ਜਾਂਦੀ ਹੈ ਕਿ ਪੰਜਾਬ ਪੁਲਿਸ ਵਲੋਂ ਕੀਤੇ ਗਏ ਨਿਰਦੋਸ਼ ਸਿੱਖਾਂ ਦੇ ਝੂਠੇ ਮੁਕਾਬਲੇ ਕਿੰਨੇ ਫੈਲੇ ਹੋਏ ਸਨ। ਖਾਲੜਾ ਜੀ ਦੇ ਭਾਸਣ ਨੇ ਮੇਰੇ ਅਤੇ ਮੇਰੇ ਵਰਗੇ ਹੋਰ ਬਹੁਤਿਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਸਾਡਾ ਫਰਜ਼ ਹੈ ਮਨੁੱਖੀ ਅਧਿਕਾਰਾ ਖਿਲਾਫ ਹੁੰਦੇ ਜ਼ੁਲਮ ਖਿਲਾਫ ਬੋਲਣਾ, ਲੜਨਾ, ਜੂਝਨਾ ਕਿਉਕਿ ਸਿੱਖ ਕੌਮ ਦੀ ਪੈਦਾਇਸ਼ ਹੀ ਦੁਨਿਆ ਦਾ ਭਲਾ ਕਰਨ ਲਈ ਹੋਈ ਸੀ ਅਤੇ ਉਹ ਸਾਡੇ ਲਈ ਇਕ ਐਸਾ ਰੋਸ਼ਨੀ ਭਰਿਆ ਰਾਹ ਬਣ ਕੇ ਆਏ ਸਨ ਜਿਨ੍ਹਾਂ ਨੇ ਸਾਡੇ ਅੰਦਰ ਇਹ ਗੁੜਤੀ ਭਰ ਦਿੱਤੀ ਸੀ ਕਿ ਜ਼ੁਲਮਾਂ ਖਿਲਾਫ ਇਨਸਾਫ਼ ਵਾਸਤੇ ਆਪਣੀ ਲੜਾਈ ਜਾਰੀ ਰੱਖੋ ਨਾ ਥੱਕਣਾ ਹੈ ਤੇ ਨਾ ਹੀ ਹਾਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਮੈਂ ਜਦੋਂ ਉਨ੍ਹਾਂ ਦੇ ਉਸ ਭਾਸ਼ਣ ਨੂੰ ਸੁਣਦੀ ਹਾਂ ਮੇਰੇ ਹੰਝੁ ਨਿਕਲ ਆਦੇਂ ਹਨ ਤੇ ਮੈਂ ਮਾਣ ਕਰਦੀ ਹਾਂ ਕਿ ਉਨ੍ਹਾਂ ਦੀ ਧਰਮਪਤਨੀ ਅਤੇ ਬੇਟੀ ਨੇ ਉਨ੍ਹਾਂ ਦੇ ਰਾਹ ਤੇ ਚਲਦਿਆਂ ਜ਼ੁਲਮਾਂ ਖਿਲਾਫ ਅਵਾਜ ਬੁੰਲਦ ਕਰਦਿਆਂ ਇਕ ਲੰਮੀ ਲੜਾਈ ਚਲਾਈ ਹੋਈ ਹੈ। ਅੰਤ ਵਿਚ ਉਨ੍ਹਾਂ ਕਿਹਾ ਕਿ ਮੇਰੀ ਉੱਥੋਂ ਦੀ ਪੁਲਿਸ ਅਤੇ ਸਰਕਾਰ ਕੋਲੋਂ ਮੰਗ ਹੈ ਕਿ ਉਹ ਪੰਜਾਬ ਅੰਦਰ ਰਹਿਣ ਵਾਲੇ ਵਾਸੀਆਂ ਦੇ ਅਧਿਕਾਰਾਂ ਦੀ ਉਲੰਘਣਾ ਨਾ ਕਰਦੇ ਹੋਏ ਉਨ੍ਹਾਂ ਨੂੰ ਵੀ ਬਾਹਰਲੇ ਮੁਲਕਾਂ ਵਾਂਗ ਉਨ੍ਹਾਂ ਦੇ ਬਣਦੇ ਹੱਕ ਦੇਵੇ ਜਿਸ ਨਾਲ ਆਮ ਇਨਸਾਨ ਵੀ ਸੁਖੀ ਜਿੰਦਗੀ ਜੀਅ ਸਕਣ ।

  • 128
  •  
  •  
  •  
  •