ਭਾਰਤ ‘ਚ ਕੋਰੋਨਾ ਹੋਇਆ ਬੇਲਗਾਮ, ਇੱਕ ਦਿਨ ‘ਚ 95,000 ਤੋਂ ਜ਼ਿਆਦਾ ਕੇਸ ਆਏ ਸਾਹਮਣੇ

ਨਵੀਂ ਦਿੱਲੀ- ਭਾਰਤ ‘ਚ ਕੋਰੋਨਾ ਮਾਮਲਿਆਂ ਦਾ ਰਿਕਾਰਡ ਵਾਧਾ ਜਾਰੀ ਹੈ। ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਇਸ ਵੇਲੇ ਭਾਰਤ ‘ਚ ਕੋਰੋਨਾ ਕੇਸ ਵਧ ਰਹੇ ਹਨ। ਦੇਸ਼ ‘ਚ ਪਿਛਲੇ ਇੱਕ ਦਿਨ ‘ਚ 95,735 ਕੇਸ ਦਰਜ ਕੀਤੇ ਗਏ। ਇਸ ਦੌਰਾਨ 1172 ਲੋਕਾਂ ਦੀ ਮੌਤ ਹੋ ਗਈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 44,65,864 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 75,062 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 34,71,784 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 9,19,018 ਹੋ ਗਈ ਹੈ।

ਅੰਕੜਿਆਂ ਅਨੁਸਾਰ ਦੇਸ਼ ‘ਚ ਸਾਰੇ 9,19,018 ਮਰੀਜ਼ਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਜਾਰੀ ਹੈ, ਜੋ ਕੁੱਲ ਮਾਮਲਿਆਂ ਦਾ 20.58 ਫੀਸਦੀ ਹੈ। ਭਾਰਤ ‘ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 7 ਅਗਸਤ ਨੂੰ 20 ਲੱਖ ਦੇ ਪਾਰ ਹੋ ਗਈ ਸੀ। ਇਹ 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਦੇ ਪਾਰ ਪਹੁੰਚ ਗਈ ਸੀ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ ‘ਚ 9 ਸਤੰਬਰ ਤੱਕ 5,29,34,433 ਨਮੂਨਿਆਂ ਦੀ ਕੋਵਿਡ-19 ਲਈ ਜਾਂਚ ਕੀਤੀ ਗਈ ਹੈ।

ਭਾਰਤ ‘ਚ ਬੇਸ਼ੱਕ ਤੇਜ਼ੀ ਨਾਲ ਕੇਸ ਵਧ ਰਹੇ ਹਨ ਪਰ ਮੌਤ ਦਰ ਤੇ ਐਕਟਿਵ ਕੇਸਾਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ 1.68 ਫੀਸਦ ਹੋ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਦੀ ਦਰ 78 ਫੀਸਦ ਹੋ ਗਈ ਹੈ।

  • 68
  •  
  •  
  •  
  •