ਸਾਖਰਤਾ ਦੇ ਲਿਹਾਜ਼ ਨਾਲ ਦੇਸ਼ ‘ਚ ਸੱਤਵੇਂ ਨੰਬਰ ‘ਤੇ ਪੰਜਾਬ

ਸਾਖਰਤਾ ਦੇ ਲਿਹਾਜ਼ ਨਾਲ ਪੰਜਾਬ ਦੇਸ਼ ‘ਚ 7ਵੇਂ ਸਥਾਨ ‘ਤੇ ਹੈ। ਰਾਸ਼ਟਰੀ ਸੰਖਿਅਕੀ ਦਫ਼ਤਰ ਵੱਲੋਂ ਕੀਤੇ ਇਕ ਸਰਵੇਖਣ ‘ਤੇ ਆਧਾਰਿਤ ਰਿਪੋਰਟ ‘ਚ ਉਕਤ ਤੱਥ ਸਾਹਮਣੇ ਆਇਆ ਹੈ।

ਰਿਪੋਰਟ ਮੁਤਾਬਿਕ ਕੇਰਲ 96.2 ਫ਼ੀਸਦੀ ਸਾਖਰਤਾ ਨਾਲ ਮੁੜ ਦੇਸ਼ ਦੇ ਸਭ ਤੋਂ ਵੱਧ ਸਾਖਰ ਸੂਬੇ ਵਜੋਂ ਉਭਰਿਆ ਹੈ, ਜਦਕਿ 88.7 ਦਰ ਨਾਲ ਦਿੱਲੀ ਦੂਜੇ, 87.6 ਦਰ ਨਾਲ ਉੱਤਰਾਖੰਡ ਤੀਜੇ ਸਥਾਨ ‘ਤੇ ਹੈ। ਹਿਮਾਚਲ ਪ੍ਰਦੇਸ਼ 86.6 ਦਰ ਨਾਲ ਚੌਥੇ, ਆਸਾਮ 85.9 ਫ਼ੀਸਦੀ ਨਾਲ ਪੰਜਵੇਂ, ਮਹਾਰਾਸ਼ਟਰ 84.8 ਫ਼ੀਸਦੀ ਨਾਲ ਛੇਵੇਂ ਅਤੇ 83.7 ਫ਼ੀਸਦੀ ਨਾਲ ਪੰਜਾਬ 7ਵੇਂ ਨੰਬਰ ‘ਤੇ ਰਿਹਾ ਹੈ।

ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਦਾ ਨਾਂਅ ਇਸ ਸੂਚੀ ਦੇ ਸਭ ਤੋਂ ਹੇਠਲੇ 3 ਸਥਾਨਾਂ ‘ਤੇ ਹੈ, ਜਦਕਿ ਰਾਸ਼ਟਰੀ ਪੱਧਰ ‘ਤੇ ਸਾਖਰਤਾ ਦਰ 77.7 ਫ਼ੀਸਦੀ ਹੈ | ਰਿਪੋਰਟ ‘ਚ ਦਿਹਾਤੀ ਭਾਰਤ ਅਤੇ ਸ਼ਹਿਰੀ ਭਾਰਤ ਦਾ ਪਾੜ ਵੀ ਸਾਫ਼ ਵੇਖਣ ਨੂੰ ਮਿਲਦਾ ਹੈ, ਜਿੱਥੇ ਦਿਹਾਤੀ ਭਾਰਤ ‘ਚ ਸਾਖਰਤਾ ਦਰ 73.5 ਫ਼ੀਸਦੀ ਹੈ। ਸ਼ਹਿਰੀ ਭਾਰਤ ‘ਚ ਇਹ ਦਰ 87.7 ਫ਼ੀਸਦੀ ਹੈ।ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਸਾਲ 2030 ਤੋਂ ਪਹਿਲਾਂ 100 ਫ਼ੀਸਦੀ ਸਾਖ਼ਰਤਾ ਦੇ ਟੀਚੇ ਨੂੰ ਹਾਸਲ ਕਰਨਾ ਪਵੇਗਾ।

  • 83
  •  
  •  
  •  
  •