ਕੋਰੋਨਾ: ਪੰਜਾਬ ‘ਚ ਮੌਤ ਦਰ ਦੇਸ਼ ‘ਚ ਸਭ ਤੋਂ ਵੱਧ, ਬਾਕੀ ਰਾਜਾਂ ਮੁਕਾਬਲੇ ਰਿਕਵਰੀ ਰੇਟ ਘੱਟ

ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਬੀਤੇ ਦਿਨ 88 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ 2149 ਹੋ ਗਈ ਹੈ ਤੇ ਕੱਲ੍ਹ ਕਰੋਨਾ ਦੇ 2464 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਦਕਿ 1348 ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਪੰਜਾਬ ‘ਚ ਮੌਤ ਦੀ ਦਰ ਵੱਧ ਕੇ 3.0 ਹੋ ਗਈ ਹੈ। ਜੋ ਕਿ ਦੇਸ਼ ਭਰ ‘ਚ ਸਭ ਤੋਂ ਵੱਧ ਹੈ। ਪੰਜਾਬ ਦਾ ਫਟੈਲੇਟੀ ਰੇਟ 3.0 ਹੈ ਅਤੇ ਮਹਾਰਾਸ਼ਟਰ ਤੇ ਗੁਜਰਾਤ ਦਾ 2.9। ਪੰਜਾਬ ਦਾ ਰਿਕਵਰੀ ਰੇਟ ਵੀ ਬਾਕੀ ਰਾਜਾਂ ਦੇ ਮੁਕਾਬਲੇ ਘੱਟ ਹੈ। 10 ਸਤੰਬਰ ਨੂੰ ਜਾਰੀ ਡੇਟਾ ਮੁਤਾਬਿਕ ਪੰਜਾਬ ਦਾ ਰਿਕਵਰੀ ਰੇਟ 73% ਹੈ। ਗਿਆ ਹੈ।

ਸਿਹਤ ਵਿਭਾਗ ਅਨੁਸਾਰ ਸੂਬੇ ’ਚ ਹੁਣ ਤੱਕ 12,98,969 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 72,143 ਪਾਜ਼ੇਟਿਵ ਪਾਏ ਗਏ ਹਨ ਜਦਕਿ 51,906 ਜਣਿਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 18,088 ਐਕਟਿਵ ਕੇਸ ਹਨ।

  •  
  •  
  •  
  •  
  •