ਅੰਮ੍ਰਿਤਸਰ ਵਿਖੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਲਾਇਆ ਸੰਕੇਤਕ ਰੋਸ ਧਰਨਾ

ਅੰਮ੍ਰਿਤਸਰ- ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਪੰਜਾਬ ਮਨੁੱਖੀ ਅਧਿਕਾਰੀ ਸੰਗਠਨ, ਮਨੁੱਖ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨਾਲ ਮਿਲ ਕੇ ਭੰਡਾਰੀ ਪੁਲ ‘ਤੇ ਸੰਕੇਤਕ ਧਰਨਾ ਲਗਾਇਆ ਗਿਆ।

ਇਸ ਮੌਕੇ ਪਰਮਜੀਤ ਕੌਰ ਖਾਲੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੰਕਾ ਪ੍ਰਗਟ ਕੀਤੀ ਕਿ ਸਮੇਧ ਸੈਣੀ ਅੱਜ ਵੀ ਕੁੱਝ ਲੋਕਾਂ ਦੀ ਪਨਾਹ ‘ਚ ਹੈ। ਉਨ੍ਹਾਂ ਕਿਹਾ ਕਿ ਸਮੇਧ ਸੈਣੀ ਨੂੰ ਪਨਾਹ ਦੇਣ ਵਾਲੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ।।

ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਜੈਡ ਸਕਿਉਰਟੀ ਜਿਸ ਵਿਅਕਤੀ ਨੂੰ ਮਿਲੀ ਹੋਵੇ ਉਹ ਕਿਵੇਂ ਭਗੌੜਾ ਹੋ ਸਕਦਾ ਹੈ? ਉਹਨਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਸਿੱਖਾਂ ਦੀ ਦੇਸ਼ ਵਿਦੇਸ਼ ਵਿੱਚ ਹਰ ਸਰਗਰਮੀ ਦਾ ਪਤਾ ਹੁੰਦਾ ਹੈ ਪਰ ਅੱਜ ਪੁਲੀਸ ਦਾ ਸਾਬਕਾ ਡੀ.ਜੀ.ਪੀ ਪੁਲੀਸ ਦੀ ਹਿਰਾਸਤ ਵਿੱਚੋਂ ਫਰਾਰ ਹੈ ਪਰ ਲੱਭ ਨਹੀਂ ਰਿਹਾ। ਉਹਨਾਂ ਕਿਹਾ ਕਿ ਜੇਕਰ ਮੰਨੂਵਾਦੀ ਹਕੂਮਤ ਤੇ ਉਸ ਦੇ ਮੋਹਰੇ ਸੈਣੀ ਦੀ ਮਦਦ ਨਾਂ ਕਰਦੇ ਤਾਂ ਹੁਣ ਤੱਕ ਉਹ ਜੇਲ ਦੀ ਕਾਲ ਕੋਠੜੀ ਵਿੱਚ ਹੁੰਦਾ।

  • 2.9K
  •  
  •  
  •  
  •