ਬਜ਼ੁਰਗ ਨੇ ਖੇਤਾਂ ਦੀ ਸਿੰਜਾਈ ਲਈ ਇਕੱਲੇ ਹੀ ਪੁੱਟ ਦਿੱਤੀ 3Kms ਲੰਬੀ ਨਹਿਰ

ਗਯਾ: ਬਿਹਾਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਬਜ਼ੁਰਗ ਵਿਅਕਤੀ ਆਪਣੇ ਪਿੰਡ ਖੇਤੀ ਲਈ ਪਾਣੀ ਪਹੁੰਚਣ ਖਾਤਰ ਇੱਕਲੇ ਨੇ ਹੀ ਤਿੰਨ ਕਿਲੋਮੀਟਰ ਲੰਬੀ ਨਹਿਰ ਪੁਟ ਸੁੱਟੀ। ਨਜ਼ਦੀਕ ਦੀਆਂ ਪਹਾੜੀਆਂ ਤੋਂ ਮੀਂਹ ਦੇ ਪਾਣੀ ਨੂੰ ਆਪਣੇ ਪਿੰਡ ਕੋਠੀਲਾਵਾ, ਲਹਿਥੂਆ ਖੇਤਰ ਵਿੱਚ ਲੈਣ ਲਈ ਇਸ ਵਿਅਕਤੀ ਨੇ ਇਹ ਕਦਮ ਚੁੱਕਿਆ

ਲੌਂਗੀ ਭੁਈਆ ਜਿਸ ਨੇ ਗਯਾ ‘ਚ ਇਕੱਲੇ ਹੀ ਇਸ ਨਹਿਰ ਨੂੰ ਪੁੱਟ ਸੁਟਿਆ ਨੇ ਕਿਹਾ ਕਿ ਇਸ ਨਹਿਰ ਨੂੰ ਪੁੱਟਣ ਵਿੱਚ ਮੈਨੂੰ 30 ਸਾਲ ਲੱਗ ਗਏ ਜੋ ਹੁਣ ਪਾਣੀ ਪਿੰਡ ਦੇ ਇੱਸ ਛੱਪੜ ਵਿੱਚ ਲੈ ਜਾਂਦੀ ਹੈ।

ਉਸਨੇ ਅੱਗੇ ਕਿਹਾ ਕਿ ਪਿਛਲੇ 30 ਸਾਲਾਂ ਤੋਂ, ਮੈਂ ਆਪਣੇ ਪਸ਼ੂਆਂ ਦਾ ਪਾਲਣ ਕਰਨ ਅਤੇ ਨਹਿਰ ਦੀ ਖੁਦਾਈ ਲਈ ਨੇੜਲੇ ਜੰਗਲ ਵਿੱਚ ਜਾਂਦਾ ਸੀ।ਕੋਈ ਵੀ ਇਸ ਜਤਨ ਵਿੱਚ ਮੇਰੇ ਨਾਲ ਸ਼ਾਮਲ ਨਹੀਂ ਹੋਇਆ। ਪਿੰਡ ਵਾਸੀ ਰੋਜ਼ੀ-ਰੋਟੀ ਕਮਾਉਣ ਲਈ ਸ਼ਹਿਰਾਂ ਵੱਲ ਜਾ ਰਹੇ ਸੀ ਪਰ ਮੈਂ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ।

ਕੋਠੀਲਵਾ ਪਿੰਡ ਗਯਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਸੰਘਣੇ ਜੰਗਲ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਸ ਪਿੰਡ ਨੂੰ ਮਾਓਵਾਦੀਆਂ ਦੀ ਪਨਾਹ ਵਜੋਂ ਦਰਸਾਇਆ ਗਿਆ ਹੈ।ਇਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦੇ ਮੁੱਖ ਸਾਧਨ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ।ਬਰਸਾਤ ਦੇ ਮੌਸਮ ਵਿਚ, ਪਹਾੜਾਂ ਤੋਂ ਡਿੱਗਦਾ ਪਾਣੀ ਨਦੀ ਵਿਚ ਵਹਿ ਜਾਂਦਾ ਸੀ ਜੋ ਭੂਇਆਂ ਨੂੰ ਪ੍ਰੇਸ਼ਾਨ ਕਰਦਾ ਸੀ ਜਿਸਦੇ ਬਾਅਦ ਉਸਨੇ ਨਹਿਰ ਨੂੰ ਪੁੱਟਣ ਬਾਰੇ ਸੋਚਿਆ।ਉਸਨੇ ਪਹਾੜਾਂ ਤੋਂ ਆਉਣ ਵਾਲੇ ਪਾਣੀ ਨੂੰ ਬਚਾਉਣ ਅਤੇ ਇਸ ਦੀ ਵਰਤੋਂ ਕਰਨ ਲਈ ਸਖਤ ਮਿਹਨਤ ਕੀਤੀ।

  • 164
  •  
  •  
  •  
  •