ਭਾਰਤ ਦੇ ਅਜੀਤ ਡੋਵਾਲ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਵਿਚੇ ਛੱਡੀ

ਸ਼ੰਘਾਈ ਸਹਿਯੋਗ ਸੰਸਥਾ (ਐੱਸਸੀਓ) ਮੈਂਬਰਾਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਮਾਸਕੋ ਵਿਚ ਬੈਠਕ ਦੌਰਾਨ ਪਾਕਿਸਤਾਨ ਵੱਲੋਂ ਨਕਸ਼ੇ ‘ਤੇ ਜੰਮੂ-ਕਸਮੀਰ ਨੂੰ ਆਪਣਾ ਹਿੱਸਾ ਵਿਖਾਉਣ ਦਾ ਭਾਰਤ ਵੱਲੋਂ ਵਿਰੋਧ ਕੀਤਾ ਗਿਆ।

ਇਸ ਮੀਟਿੰਗ ਵਿੱਚ ਮੌਜੂਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਇਹ ਨਕਸ਼ਾ ਵੇਖਣ ਤੋਂ ਬਾਅਦ ਐਨਐਸਏ ਦੀ ਬੈਠਕ ਨੂੰ ਛੱਡ ਦਿੱਤਾ। ਭਾਰਤ ਨੇ ਕਿਹਾ ਹੈ ਕਿ ਉਸ ਦੇ ਖ਼ੇਤਰਾਂ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਉਣਾ ਨਾ ਸਿਰਫ਼ ਐਸਸੀਓ ਚਾਰਟਰ ਦੀ ਉਲੰਘਣਾ ਹੈ ਬਲਕਿ ਐਸਸੀਓ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸਥਾਪਤ ਅਖੰਡਤਾ ਦੇ ਸਥਾਪਿਤ ਨਿਯਮਾਂ ਦੇ ਵਿਰੁੱਧ ਵੀ ਹੈ।

ਦੱਸ ਦਈਏ ਕਿ ਹਾਲ ਹੀ ਵਿਚ ਇਮਰਾਨ ਖਾਨ ਦੀ ਸਰਕਾਰ ਨੇ ਪਾਕਿਸਤਾਨ ਦਾ ਨਵਾਂ ਨਕਸ਼ਾ ਜਾਰੀ ਕੀਤਾ ਸੀ। ਨਵੇਂ ਨਕਸ਼ੇ ਵਿਚ, ਪਾਕਿਸਤਾਨ ਨੇ ਪੂਰਾ ਜੰਮੂ-ਕਸ਼ਮੀਰ ਅਤੇ ਲੱਦਾਖ ਦਿਖਾਇਆ ਹੈ।

ਮੀਟਿੰਗ ’ਚ ਪਾਕਿਸਤਾਨ ਦੀ ਨੁਮਾਇੰਦਗੀ ਮੋਈਦ ਡਬਲਿਊ ਯੁਸੂਫ਼ ਕਰ ਰਹੇ ਸਨ। ਯੁਸੂਫ਼ ਕੌਮੀ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਹਨ। ਉਧਰ ਰੂਸ ਦੀ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਨਿਕੋਲਈ ਪਾਤਰੁਸ਼ੇਵ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਇਸ ਪੇਸ਼ਕਦਮੀ ਦੀ ਹਮਾਇਤ ਨਹੀਂ ਕਰਦੇ।

  • 475
  •  
  •  
  •  
  •