ਕੈਨੇਡੀਅਨ ਥਿੰਕ ਟੈਂਕ ਦੀ ਖ਼ਾਲਿਸਤਾਨ ਖਿਲਾਫ਼ ਰਿਪੋਰਟ ਦੇ ਵਿਰੋਧ ਵਿਚ ਡਟੇ 50 ਬੁੱਧੀਜੀਵੀ

ਕੈਨੇਡਾ ਦੇ ਇੱਕ ਪ੍ਰਮੁੱਖ ਥਿੰਕ ਟੈਂਕ (ਸਲਾਹ ਦੇਣ ਵਾਲੀ ਸੰਸਥਾ) ਮੁਤਾਬਕ ਪਾਕਿਸਤਾਨ, ਖਾਲਿਸਤਾਨ ਜਾਂ ਸਿੱਖਾਂ ਲਈ ਆਜ਼ਾਦ ਦੇਸ਼ ਕਾਇਮ ਕਰਨ ਦੀ ਮੁਹਿੰਮ ਪਿਛਲੀ ਮੁੱਖ ਸ਼ਕਤੀ ਹੈ ਅਤੇ ਪਾਕਿਸਤਾਨ ਦੀ ਹਮਾਇਤ ਕਾਰਨ ਭਾਰਤ ਤੇ ਕੈਨੇਡਾ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ।

ਮੈਕਡੋਨਲਡ ਲੌਰਿਅਰ ਇੰਸਟੀਚਿਊਟ ਦੀ ਰਿਪੋਰਟ ‘ਖਾਲਿਸਤਾਨ- ਏ ਪ੍ਰੋਜੈਕਟ ਆਫ ਪਾਕਿਸਤਾਨ’ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦੀ ਖਾਲਿਸਤਾਨ ਮੰਗ ਨੂੰ ਪਾਕਿਸਤਾਨ ਹਵਾ ਦੇ ਰਿਹਾ ਹੈ, ਅਤੇ ਪੰਜਾਬ ਦੇ ਜ਼ਿਆਦਾਤਰ ਸਿੱਖ ਇਸਦੀ ਮੰਗ ਨਹੀਂ ਕਰਦੇ। ਇਹ ਰਿਪੋਰਟ, ਕੈਨੇਡਾ ਵਿਚ ਦਹਾਕਿਆਂ-ਬੱਧੀ ਖਾਲਿਸਤਾਨ ਪੱਖੀ ਗਰੁੱਪਾਂ ‘ਤੇ ਨਜ਼ਰ ਰੱਖਣ ਵਾਲੇ ਪੱਤਰਕਾਰ ਟੈਰੀ ਮਿਲਵਸਕੀ ਨੇ ਲਿਖੀ ਹੈ।

1
50 ਵਿਦਵਾਨਾਂ ਦੇ ਸਮੂਹ ਵੱਲੋਂ ਲਿਖਿਆ ਪੱਤਰ

ਇਹ ਰਿਪੋਰਟ ਆਉਣ ਤੋਂ ਬਾਅਦ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੇ ਇਸਦਾ ਵਿਰੋਧ ਕੀਤਾ ਸੀ। ਹੁਣ ਇਸ ਰਿਪੋਰਟ ਦੇ ਵਿਰੋਧ ‘ਚ ਇੱਕ ਬੇਮਿਸਾਲ ਕਦਮ ਪੁੱਟਦਿਆਂ ਲਗਭਗ 50 ਵਿਦਵਾਨਾਂ ਦੇ ਸਮੂਹ, ਜੋ ਸਿੱਖ ਭਾਈਚਾਰੇ ਨਾਲ ਸਬੰਧਤ ਜਾਂ ਸਿੱਖ ਅਧਿਐਨ ਦੇ ਖੇਤਰ ਵਿਚ ਨੇੜਿਓਂ ਕੰਮ ਕਰਦੇ ਰਹੇ ਹਨ, ਨੇ ਇੱਕ ਸਾਂਝੇ ਪੱਤਰ ਉੱਤੇ ਦਸਤਖਤ ਕੀਤੇ ਹਨ, ਜਿਸ ਵਿੱਚ ਮੈਕਡੋਨਲਡ-ਲੌਰੀਅਰ ਇੰਸਟੀਚਿਊਟ (ਐਮ ਐਲ ਆਈ) ਦੀ ਰਿਪੋਰਟ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।

ਸੇਵਾਮੁਕਤ ਪੱਤਰਕਾਰ ਟੈਰੀ ਮਿਲਵਸਕੀ ਦੁਆਰਾ ਲਿਖਤ ਇਹ ਰਿਪੋਰਟ ਸਾਬਕਾ ਕੰਜ਼ਰਵੇਟਿਵ ਰਾਜਨੀਤਕ ਸਟਾਫ ਸ਼ੁਲਾਓਏ ਮਜੂਮਦਾਰ ਅਤੇ ਸਾਬਕਾ ਸਿਆਸਤਦਾਨ ਉੱਜਲ ਦੁਸਾਂਝ ਦੁਆਰਾ 9 ਸਤੰਬਰ, 2020 ਨੂੰ ਜਾਰੀ ਕੀਤੀ ਗਈ ਸੀ।

2

ਬੁੱਧੀਜੀਵੀਆਂ ਨੇ ਐਮ.ਐਲ.ਆਈ. ਦੁਆਰਾ ਕਿਸੇ ਮਹੱਤਵਪੂਰਨ ਮੁੱਦੇ ਬਾਬਤ ਜਾਰੀ ਕੀਤੀ ”ਮਾੜੀ ਖੋਜ, ਬੇਬੁਨਿਆਦ ਅਤੇ ਗੈਰ-ਆਲੋਚਨਾਤਮਕ ਵਿਸ਼ਲੇਸ਼ਣ” ਰਿਪੋਰਟ ਨੂੰ ਪ੍ਰਕਾਸ਼ਿਤ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਪੱਤਰ ਵਿਚ ਉਜਾਗਰ ਕੀਤਾ ਹੈ ਕਿ ਇਸ ਰਿਪੋਰਟ ‘ਚ “ਕਿਸੇ ਸਬੂਤ ਜਾਂ ਠੋਸ ਬਿਆਨ ਤੋਂ ਬਿਨ੍ਹਾਂ ਹੀ ਬੇਬੁਨਿਆਦ ਦੋਸ਼ ਸ਼ਾਮਲ ਕੀਤੇ ਗਏ ਹਨ”

ਪੱਤਰ ਲਿਖਣ ਵਾਲੇ ਬੁੱਧੀਜੀਵੀਆਂ ਦੇ ਨਾਮ:

ਇਹ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਕਿਸੇ ਖਾਸ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਇੱਕ ਤਰਫ਼ੇ ਬਿਆਨਾਂ ਅਧਾਰਿਤ ਅਤੇ ਜ਼ਾਇਜ਼ ਖੋਜ ਦੀ ਘਾਟ ਦੁਆਰਾ ਇਹ ਰਿਪੋਰਟ ਤਿਆਰ ਕੀਤੀ ਗਈ ਹੈ।

ਪੱਤਰ ਵਿਚ ਖਾਲਿਸਤਾਨੀ ਲਹਿਰ ਅਤੇ ਪਾਕਿਸਤਾਨ ਵਿਚਲੇ ਸਬੰਧਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਵਿਵਾਦਪੂਰਨ ਮਿਲਵਸਕੀ ਦੀ ਇਹ ਰਿਪੋਰਟ ਦੀ ਅਲੋਚਨਾ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਸ ‘ਚ “ਉਚਿੱਤ ਖੋਜ, ਪੱਤਰਕਾਰੀ ਨਿਰਪੱਖਤਾ ਅਤੇ ਸੰਤੁਲਨ’ ਦੀ ਘਾਟ ਹੈ।

ਇਸ ਪੱਤਰ ‘ਤੇ ਉੱਤਰੀ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੇ ਪ੍ਰੋਫੈਸਰਾਂ ਅਤੇ ਬੁੱਧੀਜੀਵੀਆਂ ਨੇ ਦਸਤਖਤ ਕੀਤੇ ਹਨ, ਜਿਸ ਵਿੱਚ ਸਿੱਖ ਸਟੱਡੀਜ਼ ਦੇ ਚਾਰ ਪ੍ਰਮੁੱਖ ਵਿਦਵਾਨ ਵੀ ਸ਼ਾਮਲ ਹਨ।

  • 3.2K
  •  
  •  
  •  
  •