ਭਾਰਤ ਗ਼ੈਰ-ਕਾਨੂੰਨੀ ਨਸ਼ਿਆਂ ਦਾ ਵੱਡਾ ਉਤਪਾਦਕ: ਟਰੰਪ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਸ ‘ਚ ਦੋਸਤੀ ਦੀਆਂ ਬਾਤਾਂ ਪਾਉਂਦੇ ਰਹਿੰਦੇ ਹਨ। ਪਰ ਕਈ ਵਾਰ ਟਰੰਪ ਨੇ ਭਾਰਤ ਨੂੰ ਕਲਪਨਾ ਦੇ ਬਿਲਕੁਲ ਉਲਟ ਵੱਡੇ ਦੋਸ਼ਾਂ ‘ਚ ਘੇਰਿਆ ਹੈ।

ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ 20 ਹੋਰ ਦੇਸ਼ਾਂ ਨੂੰ ਗੈਰ-ਕਾਨੂੰਨੀ ਨਸ਼ਿਆਂ ਦੇ ਵੱਡੇ ਉਤਪਾਦਕ ਕਿਹਾ ਹੈ। ਟਰੰਪ ਨੇ ਇਨ੍ਹਾਂ ਨੂੰ ਨਸ਼ਾ ਤਸਕਰੀ ਵਾਲੇ ਦੇਸ਼ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ, ਭਾਰਤ, ਬਹਾਮਾਸ, ਬੈਲਿਸ, ਬਰਮਾ, ਕੋਲੰਬੀਆ, ਕੋਸਟਾ ਰੀਕਾ ਅਤੇ ਡੋਮੀਨਿਕਨ ਰਿਪਬਲਿਕ ਵੱਡੇ ਪੱਧਰ ‘ਤੇ ਨਾਜਾਇਜ਼ ਨਸ਼ਾ ਪੈਦਾ ਕਰ ਰਹੇ ਹਨ। ਇਹ ਦੇਸ਼ ਨਸ਼ਿਆਂ ਦੇ ਵੱਡੇ ਲਾਂਘੇ ਹਨ ਤੇ ਇੱਥੇ ਵੱਡੇ ਪੱਧਰ ’ਤੇ ਗ਼ੈਰ-ਕਾਨੂੰਨੀ ਦਵਾਈਆਂ ਦਾ ਉਤਪਾਦਨ ਹੁੰਦਾ ਹੈ।

ਟਰੰਪ ਨੇ ਨਾਲ ਹੀ ਕਿਹਾ ਕਿ ਬੋਲੀਵੀਆ ਤੇ ਵੈਨੇਜ਼ੁਏਲਾ ਲੰਘੇ 12 ਮਹੀਨੇ ਦੌਰਾਨ ਕੌਮਾਂਤਰੀ ਨਸ਼ਾ ਰੋਕੂ ਸਮਝੌਤਿਆਂ ਨੂੰ ਅਮਲ ’ਚ ਲਿਆਉਣ ਤੋਂ ਨਾਕਾਮ ਰਿਹਾ ਹੈ। ਟਰੰਪ ਨੇ ਆਪਣੇ ਪ੍ਰਸ਼ਾਸਨ ਦੀ ਸਫ਼ਾਈ ਦਿੰਦਿਆਂ ਕਿਹਾ ਕਿ ਉਸ ਦਾ ਪ੍ਰਸ਼ਾਸਨ ਨਸ਼ੇ ਨਾਲ ਜੁੜੇ ਅਪਰਾਧਿਕ ਸੰਗਠਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਵਿਆਪਕ ਲੜਾਈ ਲੜ ਰਿਹਾ ਹੈ।

  •  
  •  
  •  
  •  
  •