ਨਹੀਂ ਰਹੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਦਰਬਾਰ ਸਾਹਿਬ ‘ਚ ਨਿਭਾਉਂਦੇ ਸਨ ਸਵੱਯੇ ਪੜ੍ਹਨ ਦੀ ਸੇਵਾ

ਅੰਮ੍ਰਿਤਸਰ ਸਾਹਿਬ: ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਪਿਛਲੇ ਕਈ ਦਹਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਸਵਈਏ ਪੜ੍ਹਨ ਦੀ ਸੇਵਾ ਨਿਭਾਉਣ ਵਾਲੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ।

ਉਹਨਾਂ ਨੇ ਤਕਰੀਬਨ ਪੰਜਾਹ ਸਾਲ ਲਗਾਤਾਰ ਸੱਚਖੰਡ ਸ੍ਰੀ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਸਵੈਯੇ ਪੜਣ ਦੀ ਸੇਵਾ ਨਿਭਾਈ ਤੇ ਤਕਰੀਬਨ ਪਹਿਲੇ 40-45 ਸਾਲ ਤਾਂ ਕੋਈ ਗ਼ੈਰ ਹਾਜ਼ਰੀ ਤੱਕ ਨਹੀਂ ਪਾਈ। ਗੁਰੂ ਪਾਤਸ਼ਾਹ ਜੀ ਦੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਵੇਲੇ ਆਉਣ ਵਾਲੀ ਪਾਲਕੀ ਤੇ ਗੁਰੂ ਸਾਹਿਬ ਜੀ ਦਾ ਆਸਨ ਤਿਆਰ ਕਰਨ ਦੀ ਸੇਵਾ ਆਪ ਜੀ ਹੀ ਕਰਦੇ ਸਨ।

ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਜੇਰੇ ਇਲਾਜ ਸਨ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਗ ਸਿੰਘ ਅਣਖੀ ਸਵਿੰਦਰ ਸਿੰਘ ਕੱਥੂਨੰਗਲ ਰਾਜ ਮਹਿੰਦਰ ਸਿੰਘ ਮਜੀਠਾ ਡਾ. ਨਿੱਝਰ ਡਾ. ਜਸਵਿੰਦਰ ਸਿੰਘ ਢਿੱਲੋਂ ਜਸਵਿੰਦਰ ਸਿੰਘ ਐਡਵੋਕੇਟ ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਭਾਈ ਸਵਿੰਦਰਪਾਲ ਸਿੰਘ ਜਗਜੀਤ ਸਿੰਘ ਜੱਗੀ ਜਸਵਿੰਦਰ ਸਿੰਘ ਜੱਸੀ ਤੇਜਿੰਦਰ ਸਿੰਘ ਸਰਦਾਰ ਪਗੜੀ ਹਾਊਸ ਤੇ ਡਾ. ਧਰਮਵੀਰ ਸਿੰਘ ਸਮੇਤ ਹੋਰਨਾਂ ਕਈ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

  • 501
  •  
  •  
  •  
  •