ਪੰਜਾਬ ‘ਚ ਐਤਵਾਰ ਨੂੰ ਕੋਰੋਨਾ ਕਾਰਨ 56 ਮੌਤਾਂ, 2160 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਪੰਜਾਬ ‘ਚ ਕੋਰੋਨਾ ਕੇਸਾਂ ‘ਚ ਇਜਾਫ਼ਾ ਲਗਾਤਾਰ ਜਾਰੀ ਹੈ। ਪੰਜਾਬ ‘ਚ ਐਤਵਾਰ ਨੂੰ 2160 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 97689 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 72598 ਮਰੀਜ਼ ਠੀਕ ਹੋ ਚੁੱਕੇ, ਬਾਕੀ 22278 ਮਰੀਜ ਇਲਾਜ਼ ਅਧੀਨ ਹਨ।

ਬੀਤੇ ਦਿਨ 1910 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 490 ਮਰੀਜ਼ ਆਕਸੀਜਨ ਅਤੇ 67 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।
ਐਤਵਾਰ ਨੂੰ ਸਭ ਤੋਂ ਵੱਧ ਨਵੇਂ ਮਾਮਲੇ ਫਿਰੋਜ਼ਪੁਰ ਤੋਂ 256, ਮੁਹਾਲੀ 225, ਲੁਧਿਆਣਾ ਤੋਂ 212, ਜਲੰਧਰ 197 ਤੇ ਪਟਿਆਲਾ ਤੋਂ 183 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 2813 ਮਰੀਜ਼ ਦਮ ਤੋੜ ਚੁੱਕੇ ਹਨ। ਬੀਤੇ ਦਿਨ ਰਿਪੋਰਟ ਹੋਈਆਂ 56 ਮੌਤਾਂ ‘ਚ 6 ਅੰਮ੍ਰਿਤਸਰ, 6 ਫਤਿਹਗੜ੍ਹ ਸਾਹਿਬ, 5 ਲੁਧਿਆਣਾ, 1 ਬਠਿੰਡਾ, 1 ਬਰਨਾਲਾ, 8 ਜਲੰਧਰ, 4 ਪਟਿਆਲਾ, 4 ਰੋਪੜ, 3 ਤਰਨਤਾਰਨ, 3 ਮਾਨਸਾ, 2 ਕਪੂਰਥਲਾ, 2 ਫਰੀਦਕੋਟ, 2 ਫਿਰੋਜ਼ਪੁਰ, 1 ਗੁਰਦਾਸਪੁਰ, 1 ਸੰਗਰੂਰ, 1 ਨਵਾਂ ਸ਼ਹਿਰ, 4 ਹੁਸ਼ਿਆਰਪੁਰ, 2 ਪਠਾਨਕੋਟ ਤੋਂ ਹਨ।

  • 77
  •  
  •  
  •  
  •