ਟਰੰਪ ਨੇ ਤਾਲਿਬਾਨ ਦੀ ਕੀਤੀ ਸ਼ਲਾਘਾ, 19 ਸਾਲਾਂ ਤੋਂ ਚੱਲੀ ਆ ਰਹੀ ਲੜਾਈ ਖ਼ਤਮ ਕਰਨ ਦੇ ਦਿੱਤੇ ਸੰਕੇਤ

ਕਿਸ ਉਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਨ ਮੀਤਾ॥ (ਭਾਈ ਗੁਰਦਾਸ ਜੀ)

ਦੁਨੀਆਂ ਤਕੜੇ ਦੇ ਜ਼ੋਰ ਨੂੰ ਮੰਨਦੀ ਹੈ ਅਤੇ ਉਸ ਅੱਗੇ ਸਲਾਮ ਕਰਦੀ ਹੈ। ਇਹ ਗੱਲ ਕੌਮਾਂ ਤੇ ਦੇਸ਼ਾਂ ਲਈ ਬਿਲਕੁਲ ਢੁਕਵੀਂ ਹੈ। ਜਦ ਕੋਈ ਕੌਮ ਤਾਕਤ ਵਿਚ ਹੋਵੇ ਤਾਂ ਉਸਦੇ ਵਿਰੋਧੀ ਵੀ ਮਿੱਤਰ ਬਣ ਜਾਂਦੇ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਦੇ ਤਾਲਿਬਾਨ ਸੰਗਠਨ ਦੀ ਪ੍ਰਸ਼ੰਸਾ ਵਿਚ ਚੁਸਤ ਅਤੇ ਦਿਮਾਗੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤਾਲਿਬਾਨ ਨਾਲ ਚੰਗਾ ਵਿਵਹਾਰ ਕਰ ਰਿਹਾ ਹੈ।

ਟਰੰਪ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਅਸੀਂ ਤਾਲਿਬਾਨ ਨਾਲ ਚੰਗਾ ਸਮਝੌਤਾ ਕਰ ਰਹੇ ਹਾਂ। ਉਹ ਲੋਕ ਬਹੁਤ ਸਖ਼ਤ, ਬਹੁਤ ਚੁਸਤ ਤੇ ਬਹੁਤ ਦਿਮਾਗੀ ਹਨ। ਤੁਸੀਂ ਜਾਣਦੇ ਹੋ ਕਿ ਇਹ ਲੜਾਈ 19 ਸਾਲਾਂ ਤੋਂ ਜਾਰੀ ਹੈ ਅਤੇ ਸਪੱਸ਼ਟ ਹੈ ਕਿ ਹੁਣ ਉਹ ਵੀ ਇਸ ਲੜਾਈ ਤੋਂ ਥੱਕ ਗਏ ਹਨ।”

ਟਰੰਪ, ਅਮਰੀਕਾ ਨੂੰ ਤਾਲਿਬਾਨ ਨਾਲ ਆਪਣੀ ਸਭ ਤੋਂ ਲੰਬੀ ਲੜਾਈ ਵਿਚੋਂ ਬਾਹਰ ਕੱਢਣ ਦਾ ਸਿਹਰਾ ਲੈਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਟਰੰਪ ਪ੍ਰਸ਼ਾਸਨ ਨੇ ਅਫਗਾਨਿਸਤਾਨ ਵਿਚ ਸ਼ਾਂਤੀ ਸਮਝੌਤੇ ਲਈ ਦੋਵਾਂ ਧਿਰਾਂ ‘ਤੇ ਦਬਾਅ ਬਣਾਇਆ ਹੋਇਆ ਹੈ। ਅਮਰੀਕਾ ਮਈ 2021 ਤੱਕ ਅਫਗਾਨਿਸਤਾਨ ਤੋਂ ਆਪਣੀਆਂ ਸਾਰੀਆਂ ਫੌਜਾਂ ਵਾਪਸ ਲੈਣ ਬਾਰੇ ਸੋਚ ਰਿਹਾ ਹੈ।

11 ਸਤੰਬਰ 2001 ਨੂੰ ਹੋਏ ਹਮਲਿਆਂ ਤੋਂ ਇਕ ਮਹੀਨੇ ਬਾਅਦ ਅਮਰੀਕੀ ਫੌਜ ਅਫਗਾਨਿਸਤਾਨ ਵਿੱਚ ਦਾਖਲ ਹੋਈ ਸੀ ਅਤੇ ਤਾਲਿਬਾਨ ਦੀ ਇਸਲਾਮਿਕ ਸਰਕਾਰ ਦਾ ਤਖਤਾ ਪਲਟ ਗਈ ਸੀ। ਤਾਲਿਬਾਨ ਨੇ ਦੋ ਦਹਾਕੇ ਲੰਬੇ ਘਰੇਲੂ ਯੁੱਧ ਨੂੰ ਖਤਮ ਕਰਨ ਲਈ ਇਸ ਹਫ਼ਤੇ ਅਫਗਾਨਿਸਤਾਨ ਸਰਕਾਰ ਨਾਲ ਸ਼ਾਂਤੀ ਗੱਲਬਾਤ ਦੀ ਸ਼ੁਰੂਆਤ ਕੀਤੀ। ਤਾਲਿਬਾਨ ਅਤੇ ਅਫਗਾਨ ਸਰਕਾਰ ਦਰਮਿਆਨ ਪਹਿਲੀ ਰਸਮੀ ਬੈਠਕ ਮੰਗਲਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਈ।

  • 116
  •  
  •  
  •  
  •