ਕੋਈ ਕਸ਼ਮੀਰੀ ਭਾਰਤੀ ਨਹੀਂ ਕਹਾਉਣਾ ਚਾਹੁੰਦਾ, ਅੱਜ ਉਹ ਚੀਨੀ ਰਾਜ ਚਾਹੁੰਦੇ ਹਨ: ਫਾਰੂਕ ਅਬਦੁੱਲਾ

ਜੰਮੂ ਕਸ਼ਮੀਰ ਵਿੱਚ ਧਾਰਾ 370 ਦੀ ਬਹਾਲੀ ਦੀ ਮੰਗ ਕਰਨ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਦਾਅਵਾ ਕੀਤਾ ਕਿ ਕਸ਼ਮੀਰ ਦੇ ਲੋਕ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ। ਫਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰੀ ਲੋਕ ਨਾ ਆਪਣੇ ਆਪ ਨੂੰ ਭਾਰਤੀ ਮੰਨਦੇ ਹਨ ਅਤੇ ਨਾ ਹੀ ਉਹ ਭਾਰਤੀ ਹੋਣਾ ਚਾਹੁੰਦੇ ਹਨ। ਇਸ ਦੀ ਬਜਾਏ ਉਹ ਚਾਹੁੰਦੇ ਹਨ ਕਿ ਭਾਰਤ ਦੀ ਜਗ੍ਹਾ ਉਨ੍ਹਾਂ ਤੇ ਚੀਨ ਰਾਜ ਕਰ ਲਵੇ।

ਦ ਵਾਇਰ ਨੂੰ ਦਿੱਤੇ ਇੱਕ ਇੰਟਰਵਿਊ ‘ਚ ਫਾਰੂਕ ਅਬਦੁੱਲਾ ਨੇ ਕਿਹਾ ਕਿ ਮੈਨੂੰ ਹੈਰਾਨੀ ਹੋਵੇਗੀ ਜੇ ਸਰਕਾਰ ਮੈਨੂੰ ਕਿਸੇ ਅਜਿਹੇ ਕਸ਼ਮੀਰੀ ਨਾਲ ਮਿਲਾ ਦੇਵੇ ਜੋ ਆਪਣੇ ਆਪ ਨੂੰ ਭਾਰਤੀ ਕਹਿੰਦਾ ਹੋਵੇ। ਅਬਦੁੱਲਾ ਨੇ ਅੱਗੇ ਕਿਹਾ, “ਮੈ ਤੁਹਾਨੂੰ ਸਪੱਸ਼ਟ ਕਰ ਦੇਵਾਂ ਕਿ ਤੁਸੀਂ ਜਾਓ ਅਤੇ ਉਥੇ ਕਿਸੇ ਨਾਲ ਗੱਲ ਕਰੋ .. ਉਹ ਆਪਣੇ ਆਪ ਨੂੰ ਨਾ ਤਾਂ ਭਾਰਤੀ ਮੰਨਦੇ ਹਨ ਅਤੇ ਨਾ ਹੀ ਪਾਕਿਸਤਾਨੀ” ਪਿਛਲੇ ਸਾਲ 5 ਅਗਸਤ ਨੂੰ ਉਨ੍ਹਾਂ (ਮੋਦੀ ਸਰਕਾਰ) ਨੇ ਜੋ ਕੁਝ ਕੀਤਾ, ਉਹ ਤਾਬੂਤ ਵਿਚ ਆਖ਼ਰੀ ਕਿੱਲ ਸੀ।

ਅਬਦੁੱਲਾ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਸਰਕਾਰ ‘ਤੇ ਕੋਈ ਵਿਸ਼ਵਾਸ ਨਹੀਂ ਹੈ। ਕਸ਼ਮੀਰੀਆਂ ਨੇ ਗਾਂਧੀ ਦਾ ਭਾਰਤ ਚੁਣਿਆ ਸੀ ਨਾ ਕਿ ਮੋਦੀ ਦਾ। ਫਾਰੂਕ ਅਬਦੁੱਲਾ ਨੇ ਅੱਗੇ ਕਿਹਾ, ਚੀਨ ਅੱਜ ਦੂਜੇ ਪਾਸਿਓਂ ਅੱਗੇ ਵੱਧ ਰਿਹਾ ਹੈ। ਜੇ ਤੁਸੀਂ ਕਸ਼ਮੀਰੀਆਂ ਨਾਲ ਗੱਲ ਕਰੋਗੇ ਤਾਂ ਬਹੁਤ ਸਾਰੇ ਲੋਕ ਕਹਿਣਗੇ ਕਿ ਚੀਨ ਨੂੰ ਭਾਰਤ ਆਉਣਾ ਚਾਹੀਦਾ ਹੈ, ਜਦੋਂ ਕਿ ਉਹ ਜਾਣਦੇ ਹਨ ਕਿ ਚੀਨ ਨੇ ਮੁਸਲਮਾਨਾਂ ਨਾਲ ਕੀ ਕੀਤਾ ਹੈ।

ਕੇਂਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਾਰੂਕ ਅਬਦੁੱਲਾ ਨੇ ਦਾਅਵਾ ਕੀਤਾ ਕਿ ਜੇ ਉਹ ਘਾਟੀ ਵਿਚ ਕਿਤੇ ਵੀ ਭਾਰਤ ਬਾਰੇ ਕੁੱਝ ਕਹਿੰਦਾ ਹੈ ਤਾਂ ਉਸ ਦੀ ਕੋਈ ਸੁਣਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਸ਼ਮੀਰ ਵਿਚ ਹਰ ਗਲੀ ‘ਚ ਏ ਕੇ 47 ਲਈ ਫੌਜ਼ੀ ਖੜੇ ਹਨ। ਉੱਥੇ ਆਜ਼ਾਦੀ ਕਿੱਥੇ ਹੈ?

  • 2.1K
  •  
  •  
  •  
  •