ਮੋਦੀ ਨੇ ਕੋਰੋਨਾ ਦੀ ਆੜ ‘ਚ ਲੋਕਾਂ ਦੀ ਬਗ਼ਾਵਤ ਦਬਾਈ: ਅਮਰੀਕੀ ਮੈਗਜ਼ੀਨ

ਪ੍ਰਸਿੱਧ ਅਮਰੀਕੀ ‘ਟਾਈਮ’ ਮੈਗਜ਼ੀਨ ਵੱਲੋਂ ਹਰ ਸਾਲ 100 ਅਜਿਹੇ ਵਿਅਕਤੀਆਂ ਦੀ ਸੰਖੇਪ ਜਾਣਾਕਾਰੀ ਦਿੱਤੀ ਜਾਂਦੀ ਹੈ ਜਿਸ ਨੇ ਵਿਸ਼ਵ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਵੇ। ਇਸ ਸਾਲ ਇਸ ਸੂਚੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਵੀ ਸ਼ਾਮਲ ਹੈ। ਟਾਈਮ ਮੈਗਜ਼ੀਨ ਨੇ ਪਿਛਲੇ ਸਾਲ ਮਈ ਵਿਚ ਨਰਿੰਦਰ ਮੋਦੀ ਨੂੰ ‘India’s Divider in Chief’ ਕਿਹਾ ਸੀ। ਪ੍ਰਧਾਨ ਮੰਤਰੀ ਮੋਦੀ ਬਾਰੇ ਟਾਈਮ ਮੈਗਜ਼ੀਨ ਲਈ ਇਸ ਸਾਲ ਲੇਖਕ ਕਾਰਲ ਵਿਕ ਨੇ ਲਿਖਿਆ ਹੈ।

ਮੈਗਜ਼ੀਨ ਵਿਚ ਮੋਦੀ ਬਾਰੇ ਲਿਖਿਆ ਹੈ ਕਿ, ‘ਲੋਕਤੰਤਰ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਸੁਤੰਤਰ ਚੋਣਾਂ ਨਹੀਂ ਹਨ। ਇਸ ਵਿਚ ਸਿਰਫ਼ ਇਹੀ ਪਤਾ ਚੱਲਦਾ ਹੈ ਕਿ ਕਿਸ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਲੋਕਤੰਤਰ ਦੇ ਕਈ ਪਹਿਲੂ ਹਨ, ਜਿਸ ਵਿਚ ਜਿਨ੍ਹਾਂ ਨੇ ਜਿੱਤੇ ਹੋਏ ਲੀਡਰਾਂ ਨੂੰ ਵੋਟ ਨਹੀਂ ਦਿੱਤਾ ਹੈ, ਉਨ੍ਹਾਂ ਦੇ ਹੱਕ ਦੀ ਵੀ ਗੱਲ ਹੁੰਦੀ ਹੈ। ਭਾਰਤ 7 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਰਿਹਾ ਹੈ। ਭਾਰਤ ਦੀ 1.3 ਅਰਬ ਅਬਾਦੀ ਵਿਚ ਈਸਾਈ, ਮੁਸਲਿਮ, ਸਿੱਖ, ਬੋਧੀ, ਜੈਨ ਅਤੇ ਹੋਰ ਧਰਮਾਂ ਦੇ ਲੋਕ ਸ਼ਾਮਲ ਹਨ’।

ਟਾਈਮਜ਼ ਮੈਗਜ਼ੀਨ ਦੇ ਸੰਪਾਦਕ ਕਾਰਲ ਵਿਕ ਨੇ ਲਿਖਿਆ, ‘ਭਾਰਤ ਵਿਚ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ ਪਰ ਨਰਿੰਦਰ ਮੋਦੀ ਨੇ ਇਹਨਾਂ ਵਿਚ ਸ਼ੱਕ ਪੈਦਾ ਕਰ ਦਿੱਤਾ ਹੈ। ਭਾਰਤ ਦੇ ਜ਼ਿਆਦਾਤਰ ਪ੍ਰਧਾਨ ਮੰਤਰੀ ਕਰੀਬ 80 ਫੀਸਦ ਅਬਾਦੀ ਵਾਲੇ ਹਿੰਦੂ ਭਾਈਚਾਰੇ ਤੋਂ ਆਏ ਹਨ ਪਰ ਸਿਰਫ਼ ਮੋਦੀ ਹੀ ਅਜਿਹੇ ਹਨ, ਜਿਨ੍ਹਾਂ ਨੇ ਅਜਿਹਾ ਸ਼ਾਸਨ ਕੀਤਾ ਜਿਵੇਂ ਉਹਨਾਂ ਨੂੰ ਕਿਸੇ ਹੋਰ ਦੀ ਪਰਵਾਹ ਹੀ ਨਹੀਂ।

ਉਨ੍ਹਾਂ ਅੱਗੇ ਲਿਖਿਆ ਕਿ ਮੋਦੀ ਦੀ ਹਿੰਦੂ-ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਨੇ ਭਾਰਤ ਦੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਆਪਣੀ ਪਾਰਟੀ ਮਜ਼ਬੂਤ ਕੀਤੀ। ਵਿਕ ਨੇ ਲਿਖਿਆ ਕਿ ਮੋਦੀ ਨੇ ਕੋਰੋਨਾ ਮਹਾਂਮਾਰੀ ਦੀ ਆੜ ਵਿਚ ਦੇਸ਼ ਵਿਚ ਹੋ ਰਹੀਆਂ ਬਗਾਵਤਾਂ ਦਾ ਗਲਾ ਦਬਾ ਦਿੱਤਾ ਹੈ ਅਤੇ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਡੂੰਘੇ ਹਨੇਰੇ ਵਿਚ ਡਿੱਗ ਗਿਆ।

  • 1.9K
  •  
  •  
  •  
  •