ਸ਼ਾਹੀਨ ਬਾਗ ‘ਚ ਲੰਗਰ ਲਾਉਣ ਵਾਲੇ ਸਿੱਖਾਂ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਆਈਐਸਆਈ ਦੇ ਏਜੰਟ ਬਣਾਇਆ

ਨਵੀਂ ਦਿੱਲੀ- ਦਿੱਲੀ ਪੁਲਿਸ ਸਪੈਸ਼ਲ ਸੈੱਲ ਵੱਲੋਂ ਦੰਗਿਆਂ ਦੇ ਮਾਮਲੇ ਵਿਚ ਦਰਜ ਦੋਸ਼ ਪੱਤਰ ਵਿਚ ਤਿੰਨ ਸਿੱਖ ਨੌਜਵਾਨਾਂ ਦਾ ਨਾਮ ਪਾਕਿਸਤਾਨ ਦੀ ਏਜੰਸੀ ਆਈਐਸਆਈ ਨਾਲ ਜੋੜ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਨੌਜਵਾਨਾਂ ਨੇ ਦਿੱਲੀ ਵਿਚ ਸੀਏਏ ਦੇ ਖਿਲਾਫ਼ ਚੱਲੇ ਸ਼ਾਹੀਨ ਬਾਗ ਧਰਨੇ ਵਿਚ ਲੰਗਰ ਦੀ ਸੇਵਾ ਕੀਤੀ ਸੀ।

ਪੁਲਿਸ ਨੇ ਇੱਕ 25 ਸਾਲਾ ਅਤਰ ਖਾਨ ਝੂਠੇ ਗਵਾਹ ਦੇ ਹਵਾਲੇ ਨਾਲ ਚਾਰਜਸ਼ੀਟ ‘ਚ ਕਿਹਾ ਕਿ ਉਸ ਦੇ ਇਕ ਸਾਥੀ ਰਿਜਵਾਨ ਸਿੱਦੀਕੀ ਨੇ 10 ਅਤੇ 11 ਫਰਵਰੀ ਨੂੰ ਸਿੱਖ ਨੌਜਵਾਨ ਬਗੀਚਾ ਸਿੰਘ ਅਤੇ ਲਵਪ੍ਰੀਤ ਸਿੰਘ ਨਾਲ ਸ਼ਾਹੀਨ ਬਾਗ ਪ੍ਰਦਰਸ਼ਨ ਵਿਚ ਮੁਲਾਕਾਤ ਕੀਤੀ ਅਤੇ ਇਹ ਸਿੱਖ ਨੌਜਵਾਨਾਂ ਨੇ ਆਪਣੇ ਆਪ ਨੂੰ ਪਾਕਿਸਤਾਨੀ ਆਈਐਸਆਈ ਦਾ ਸਮਰਥਨ ਪ੍ਰਾਪਤ ਦੱਸਿਆ ਤੇ ਸੀਈਏ ਦੇ ਪ੍ਰਦਰਸ਼ਨਾਂ ਵਿਚ ਸ਼ਾਮਲ ਕਰਨ ਨੂੰ ਕਿਹਾ।

ਜਬਰਜੰਗ ਸਿੰਘ ਜੋ ਦਿੱਲੀ ਤੋਂ ਹਜ਼ੂਰ ਸਾਹਿਬ ਜਾ ਰਿਹਾ ਸੀ ਅਤੇ ਲੰਗਰ ਦੀ ਸੇਵਾ ਲਈ ਸ਼ਾਹੀਨ ਬਾਗ ਰੁਕਿਆ ਸੀ, ਉਸ ਖਿਲਾਫ਼ ਵੀ ਪੁਲਿਸ ਨੇ ਝੂਠੇ ਬਿਆਨ ਚਾਰਜਸ਼ੀਟ ਵਿਚ ਦਾਖਲ ਕੀਤੇ ਹਨ। ਚਾਰਜ਼ਸੀਟ ਵਿਚ ਦਰਜ ਬਿਆਨ ਵਿੱਚ ਕਿਹਾ ਕਿ, ਅੱਠ-ਦਸ ਦਿਨਾਂ ਬਾਅਦ ਇੱਕ ਵਿਅਕਤੀ ਜਬਰਜੰਗ ਸਿੰਘ ਵੀ ਬਗੀਚਾ ਸਿੰਘ ਦੇ ਸਾਥੀ ਦੇ ਰੂਪ ਵਿਚ ਆਇਆ ਤੇ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ। ਉਨ੍ਹਾਂ ਕਿਹਾ, ਰਿਜਵਾਨ ਨੇ ਸਾਨੂੰ ਦੱਸਿਆ ਕਿ ਇਨ੍ਹਾਂ ਸਿੱਖ ਨੌਜਵਾਨਾਂ ਨੇ ਦੰਗਿਆਂ ਵਿਚ ਸਾਡਾ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ।

ਇਹਨਾਂ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਯੂਏਪੀਏ, ਭਾਰਤੀ ਦੰਡ ਵਿਧਾਨ, ਹਥਿਆਰ ਕਾਨੂੰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਿੱਖ ਨੌਜਵਾਨਾਂ ਸਮਤੇ 14 ਹੋਰ ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ।

ਸਿੱਖ ਨੌਜਵਾਨਾਂ ਤੋਂ ਇਲਾਵਾ ਚਾਰਜਸ਼ੀਟ ਵਿੱਚ ਤਾਹਿਰ ਹੁਸੈਨ, ਸਫੂਰ ਜ਼ਰਗਰ, ਗੁਲਫ਼ਸ਼ਾ ਖਾਤੂਨ, ਦੇਵਾਂਗਨਾ ਕਾਲੀਤਾ, ਸ਼ਫਾ-ਯੂ-ਰਹਿਮਾਨ, ਆਸਿਫ਼ ਇਕਬਾਲ ਤਨਹਾ, ਨਤਾਸ਼ਾ ਨਰਵਾਲ, ਅਬਦੁਲ ਖਾਲਿਦ ਸੈਫੀ, ਇਸ਼ਰਤ ਜਹਾਂ, ਮੀਰਾਨ ਹੈਦਰ ਅਤੇ ਤਾਹਿਰ ਹੁਸੈਨ ਨੂੰ ਮੁੱਖ ਦੋਸ਼ੀਆਂ ਵਜੋਂ ਨਾਮਜ਼ਦ ਕੀਤਾ ਗਿਆ ਹੈ।

  • 501
  •  
  •  
  •  
  •