ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅੱਜ ਐਸ. ਆਈ. ਟੀ. ਦੇ ਸਾਹਮਣੇ ਪੇਸ਼ ਨਹੀਂ ਹੋਣਗੇ

ਬਲਵੰਤ ਸਿੰਘ ਮੁਲਤਾਨੀ ਮਾਮਲੇ ‘ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅੱਜ ਐਸ. ਆਈ. ਟੀ. ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਸੁਮੇਧ ਸੈਣੀ ਦੇ ਵਕੀਲ ਰਮਨਪ੍ਰੀਤ ਸੰਧੂ ਨੇ ਐਸ. ਆਈ. ਟੀ. ਦੇ ਮੁਖੀ ਹਰਮਨਜੀਤ ਸਿੰਘ ਹਾਂਸ ਨੂੰ ਬੇਨਤੀ ਪੱਤਰ (ਵ੍ਹਟਸਐਪ ਮੈਸੇਜ) ਭੇਜ ਕੇ ਕਿਹਾ ਹੈ ਕਿ ਸੁਮੇਧ ਸੈਣੀ ਦੀ ਸਿਹਤ ਠੀਕ ਨਹੀਂ ਹੈ ਅਤੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਬੈੱਡ ਰੈਸਟ ਲਈ ਕਿਹਾ ਹੈ ਅਤੇ ਉਹ ਇਸ ਸਮੇਂ ਦਿੱਲੀ ‘ਚ ਹਨ। ਦੱਸਣਯੋਗ ਹੈ ਕਿ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੇ ਜੁਆਬਾਂ ਤੋਂ ਸੰਤੁਸ਼ਟ ਨਾ ਹੋਣ ਕਾਰਨ ਸਿੱਟ ਵਲੋਂ ਨੂੰ ਉਨ੍ਹਾਂ ਨੂੰ ਮੁੜ ਜਾਂਚ ‘ਚ ਸ਼ਾਮਲ ਹੋਣ ਲਈ ਅੱਜ ਸਵੇਰੇ 11 ਵਜੇ ਥਾਣਾ ਮਟੌਰ ਵਿਖੇ ਬੁਲਾਇਆ ਗਿਆ ਸੀ।ਫਿਲਹਾਲ ਐਸ. ਆਈ. ਟੀ. ਦੀ ਟੀਮ ਥਾਣਾ ਮਟੌਰ ਅੰਦਰ ਹੈ ਅਤੇ ਥਾਣੇ ਦੇ ਬਾਹਰ ਮੀਡੀਆ ਦਾ ਜਮਾਵੜਾ ਲੱਗਾ ਹੋਇਆ ਹੈ।

  • 90
  •  
  •  
  •  
  •