ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਤੇ ਪਰਦਾ ਪਾਉਣ ਲਈ ਮੋਦੀ ਸਰਕਾਰ ਐਮਨਸਟੀ ਨੂੰ ਡਰਾ ਰਹੀ- ਦਲ ਖ਼ਾਲਸਾ

ਦਲ ਖਾਲਸਾ ਨੇ ਮੋਦੀ ਸਰਕਾਰ ’ਤੇ ਇਲਜਾਮ ਲਾਇਆ ਹੈ ਕਿ ਉਹ ਐਮਨਸਟੀ ਇੰਟਰਨੈਸ਼ਨਲ (ਮਨੁੱਖੀ ਅਧਿਕਾਰ ਸੰਸਥਾ) ਨੂੰ ਭਾਰਤ ’ਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬੰਦ ਕਰਨ ਲਈ ਦਬਾਅ ਪਾ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰੀ ਏਜੰਸੀਆ ਦੁਆਰਾ ਐਮਨਸਟੀ ਮੈਂਬਰਾਂ ’ਤੇ ਬੇ-ਯਕੀਨੀ ਪ੍ਰਗਟਾਉਣਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਧਾਨ ਮੰਤਰੀ ਮੋਦੀ ਲੋਕਾਂ ਦੀ ਆਜਾਦ ਸੋਚ ਅਤੇ ਬੋਲਣ ਦੀ ਆਜਾਦੀ ਦਾ ਸਮਰਥਨ ਕਰਨ ’ਚ ਫੇਲ ਹੋਈ ਹੈ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਦੱਖਣੀ ਏਸ਼ੀਆ ਰਾਸ਼ਟਰ ਵਿੱਚ ਰਿਸਰਚ ਅਤੇ ਕੰਪੇਨ ਨੂੰ ਬੰਦ ਕਰਨ ਲਈ ਮਨੁੱਖੀ ਅਧਿਕਾਰਾਂ ਦੇ ਮੈਂਬਰਾਂ ਦੇ ਬੈਂਕ ਖਾਤੇ ਸੀਜ਼ ਕੀਤੇ ਗਏ। ਕੰਵਲਪਾਲ ਸਿੰਘ ਨੇ ਯੂ ਐਨ ਹਿਊਮਨ ਰਾਈਟ ਕਾਉਂਸਲ ਨੂੰ ਇਸ ਮਾਮਲੇ ’ਚ ਦਖਲ ਦੇਣ ਦੀ ਅਪੀਲ ਕੀਤੀ ਹੈ।

ਜਿਕਰਯੋਗ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਇੱਕ ਮਨੁੱਖੀ ਅਧਿਕਾਰਾਂ ਸੰਬੰਧੀ ਸਮਾਜਸੇਵੀ ਸੰਸਥਾ ਹੈ। ਇਹ ਸੰਸਥਾ 70 ਤੋਂ ਵੱਧ ਮੁਲਕਾਂ ’ਚ ਕੰਮ ਕਰ ਰਹੀ ਹੈ ਜੋ ਮਨੁੱਖੀ ਅਧਿਕਾਰਾਂ ਦੇ ਲਈ ਸਮੇਂ ਸਮੇਂ ਤੇ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ।

  • 135
  •  
  •  
  •  
  •