ਭਾਰਤ ‘ਚ ਹਰ 16 ਮਿੰਟ ਬਾਅਦ ਹੁੰਦਾ ਹੈ ਇੱਕ ਜਬਰ-ਜਨਾਹ: ਰਿਪੋਰਟ

ਯੂ.ਪੀ. ਦੇ ਹਾਥਰਸ ‘ਚ ਇੱਕ ਲੜਕੀ ਨਾਲ ਹੋਏ ਜਬਰ-ਜਨਾਹ ਤੋਂ ਬਾਅਦ ਦੇਸ਼ ਦੇ ਲੋਕ ਰੋਹ ਵਿਚ ਹਨ। ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਭਾਰਤ ‘ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਆਪਣੀ 2019 ਦੀ ‘ਕ੍ਰਾਈਮ ਇਨ ਇੰਡੀਆ’ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਭਾਰਤ ਅੰਦਰ ਔਰਤਾਂ ਖਿਲਾਫ਼ ਹੋ ਰਹੇ ਅਪਰਾਧਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਐੱਨ.ਸੀ.ਆਰ.ਬੀ. ਦੀ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ‘ਚ ਹਰ 16 ਮਿੰਟ ਬਾਅਦ ਇੱਕ ਔਰਤ ਨਾਲ ਜਬਰ-ਜਨਾਹ ਹੁੰਦਾ ਹੈ। ਹਰ ਚਾਰ ਘੰਟੇ ਬਾਅਦ ਇੱਕ ਔਰਤ ਦੀ ਤਸਕਰੀ ਕੀਤੀ ਜਾਂਦੀ ਹੈ ਅਤੇ ਹਰ ਚਾਰ ਮਿੰਟ ਬਾਅਦ ਇੱਕ ਜਨਾਨੀ ਆਪਣੇ ਸਹੁਰਾ-ਘਰ ਵਾਲਿਆਂ ਦੇ ਹੱਥੋਂ ਬੇਰਹਿਮੀ ਦਾ ਸ਼ਿਕਾਰ ਹੁੰਦੀ ਹੈ।

ਰਿਪੋਰਟ ਅਨੁਸਾਰ ਭਾਰਤ ਵਿਚ ਹਰ 30 ਘੰਟਿਆਂ ਬਾਅਦ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਅਤੇ ਕਤਲ ਕੀਤਾ ਜਾਂਦਾ ਹੈ। ਹਰ ਦੋ ਘੰਟਿਆਂ ਬਾਅਦ ਇੱਕ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਹੁੰਦੀ ਹੈ। ਅੰਕੜਿਆਂ ਅਨੁਸਾਰ 2019 ਤੱਕ ਭਾਰਤ ‘ਚ ਹਰ 1 ਘੰਟੇ 13 ਮਿੰਟ ਬਾਅਦ ਇੱਕ ਔਰਤ ਨੂੰ ਦਾਜ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਹਰ 2-3 ਦਿਨਾਂ ਤੋਂ ਬਾਅਦ ਇੱਕ ਕੁੜੀ ‘ਏਸਿਡ ਅਟੈਕ’ ਦਾ ਸ਼ਿਕਾਰ ਹੁੰਦੀ ਹੈ।

ਸਾਲ 2019 ‘ਚ ਹੁਣ ਤੱਕ ਦਰਜ ਮਾਮਲਿਆਂ ਮੁਤਾਬਕ ਭਾਰਤ ‘ਚ ਔਸਤਨ ਰੋਜ਼ਾਨਾ 87 ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਾਲ ਦੇ ਸ਼ੁਰੂਆਤੀ 9 ਮਹੀਨਿਆਂ ‘ਚ ਔਰਤਾਂ ਖ਼ਿਲਾਫ਼ ਹੁਣ ਤੱਕ ਕੁੱਲ 4,05,861 ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ।

  • 165
  •  
  •  
  •  
  •