‘ਸਿੱਖ ਵਿਰੋਧੀ ਨਫ਼ਰਤ’ ਮੁਹਿੰਮ ਅੰਦਰ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ ਬ੍ਰਿਟਿਸ਼ ਪਾਰਲੀਮੈਂਟ ਦੇ ਸੰਸਦ ਮੈਂਬਰ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਸਿੱਖ ਫੇਡਰੇਸ਼ਨ ਯੂਕੇ ਵੱਲੋਂ ਬਰਤਾਨੀਆ ਅੰਦਰ ਸਿੱਖਾਂ ਖਿਲਾਫ ਵਧ ਰਹੇ ਨਸਲੀ ਹਮਲਿਆਂ ਦੀ ਉਲੀਕੀ ਗਈ ਮੁਹਿੰਮ ਤਹਿਤ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵਲੋਂ ਐਮ.ਪੀ. ਪ੍ਰੀਤ ਕੌਰ ਗਿੱਲ ਦੀ ਅਗਵਾਈ ਵਿਚ ‘ਸਿੱਖ ਵਿਰੋਧੀ ਨਫਰਤ’ ਮੁਹਿੰਮ ਤਹਿਤ ਇਕ ਵਰਚੂਅਲ ਮੀਟਿੰਗ 6 ਅਕਤੂਬਰ ਨੂੰ ਕੀਤੀ ਜਾ ਰਹੀ ਹੈ ।

ਇਸ ਮੀਟਿੰਗ ਵਿਚ ਬਰਤਾਨੀਆ ਦੀਆਂ ਸਿਆਸੀ ਪਾਰਟੀਆਂ ਦੇ 30 ਤੋਂ ਵੱਧ ਗਿਣਤੀ ‘ਚ ਸੰਸਦ ਮੈਂਬਰ, ਸ਼ੈਡੋ ਮੇਂਬਰਾਂ ਦੇ ਨਾਲ ਕੁੱਝ ਮਨਿਸਟਰ ਵੀ ਹਿੱਸਾ ਲੈਣਗੇ । ਇਸ ਮੀਟਿੰਗ ਦਾ ਮੁੱਖ ਮੰਤਵ 9/11 ਤੋਂ ਬਾਅਦ ਗਲਤ ਪਹਿਚਾਣ ਕਰਕੇ ਸਿੱਖਾਂ ‘ਤੇ ਹੋਏ ਹਮਲਿਆਂ ਤੋਂ ਜਾਣੂ ਕਰਵਾਉਣਾ ਅਤੇ ਸਿੱਖਾਂ ਵਿਰੁੱਧ ਯੂ.ਕੇ. ਵਿਚ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਲਈ ਆਵਾਜ਼ ਬੁਲੰਦ ਕਰਨਾ ਹੈ।

ਜਿਕਰਯੋਗ ਹੈ ਕੀ ਬਰਤਾਨੀਆ ਅੰਦਰ ਸਿੱਖ ਮਸਲਿਆਂ ਨੂੰ ਦੇਖਣ ਵਾਲੀ ਸਭ ਤੋਂ ਵੱਡੀ ਸੰਸਥਾ ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਸਿੱਖ ਚੋਣ ਮਨੋਰਥ ਪੱਤਰ ਦੇ ਚੌਥੇ ਭਾਗ ਵਿਚ ਸਿੱਖਾਂ ਵਿਰੁੱਧ ਨਸਲੀ ਹਮਲੇ ਰੋਕਣ ਦੀ ਮੰਗ ਕੀਤੀ ਗਈ ਸੀ ਤੇ ਨਾਲ ਹੀ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਵੱਖਰੀ ਨਸਲ ਦਾ ਟਿਕ ਬੋਕਸ ਵੀ ਮੰਗਿਆ ਗਿਆ ਹੈ ।

ਸਿੱਖ ਫੇਡਰੇਸ਼ਨ ਦੇ ਬੁਲਾਰੇ ਭਾਈ ਦੁਬਿੰਦਰਜੀਤ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ 6 ਅਕਤੂਬਰ ਨੂੰ ਹੋਣ ਵਾਲੀ ਵਰਚੁਅਲ ਮੀਟਿੰਗ ਅੰਦਰ ਐਮ.ਪੀ. ਤਨਮਨਜੀਤ ਸਿੰਘ ਢੇਸੀ, ਜਸਵੀਰ ਸਿੰਘ ਅਠਵਾਲ, ਰਾਣਾ ਸਿੰਘ ਸੋਢੀ (ਛੋਟੇ ਭਰਾਤਾ ਮਰਹੂਮ ਦਲਬੀਰ ਸਿੰਘ ਸੋਢੀ), ਪੈਟ ਮਕਫੈਡਨ ਅਤੇ ਹੋਰ ਬਹੁਤ ਸਾਰੇ ਮੇਂਬਰ ਵੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਬਰਤਾਨੀਆ ਸਰਕਾਰ ਦਾ ਫਰਜ਼ ਬਣਦਾ ਸੀ ਸਿੱਖ ਕੌਮ ਬਾਰੇ ਬਰਤਾਨੀਆ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ, ਪਰ ਉ ਇਸ ਮਾਮਲੇ ਅੰਦਰ ਅਵੇਸਲਾਪਨ ਦਿਖਾ ਰਹੀ ਹੈ ਜਿਸ ਕਰਕੇ ਓਥੇ ਵਸਦੇ ਸਿੱਖਾਂ ਨੂੰ ਆਪਣੀ ਪਹਿਚਾਣ ਬਾਰੇ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਹੈ ।

  • 152
  •  
  •  
  •  
  •