ਸਮੁੱਚਾ ਵਿਸ਼ਵ ਪ੍ਰਮਾਣੂ ਤਬਾਹੀ ਦੇ ਪਰਛਾਵੇਂ ਹੇਠ ਦਿਨ ਕੱਟ ਰਿਹਾ ਹੈ- ਗੁਟਾਰੇਸ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟਾਰੇਸ ਨੇ ਚਿਤਾਵਨੀ ਦਿੱਤੀ ਹੈ ਕਿ ਸਾਰੀ ਦੁਨੀਆ ਪ੍ਰਮਾਣੂ ਸ਼ਕਤੀਆਂ ਦਰਮਿਆਨ ਵਧ ਰਹੇ ਮੁਕਾਬਲੇ ਨਾਲ ਤਣਾਅ ਦੇ ਕਾਰਨ ਪ੍ਰਮਾਣੂ ਤਬਾਹੀ ਦੇ ਪਰਛਾਵੇਂ ਹੇਠ ਦਿਨ ਕੱਟ ਰਹੀ ਹੈ। ਸੰਯੁਕਤ ਰਾਸਟਰ ਦੇ ਐਨਟੋਨੀਓ ਗੁਟਾਰੇਸ ਗੁਟਾਰੇਸ ਨੇ ਪ੍ਰਮਾਣੂ ਹਥਿਆਰਾਂ ਦੇ ਕੁੱਲ ਖਾਤਮੇ ਲਈ ਹਾਲ ਹੀ ਦੇ ਅੰਤਰਰਾਸ਼ਟਰੀ ਦਿਵਸ ਦੀ ਯਾਦ ਵਿਚ ਇਕ ਉੱਚ ਪੱਧਰੀ ਬੈਠਕ ਵਿਚ ਕਿਹਾ ਕਿ ਪਰਮਾਣੂ ਹਥਿਆਰਾਂ ਤੋਂ ਛੁਟਕਾਰਾ ਪਾਉਣ ਦੀ ਮੁਹਿੰਮ ਦਾ ਵਿਕਾਸ ਰੁਕ ਗਿਆ ਹੈ ਅਤੇ ਇਸ ਦਾ ਮੁੱਦੇ ਤੋਂ ਪਿੱਛੇ ਹਟਣ ਦਾ ਖਤਰਾ ਬਣਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਪ੍ਰਮਾਣੂ ਸ਼ਕਤੀ ਰੱਖਣ ਵਾਲੇ ਦੇਸ਼ਾਂ ਵਿਚਾਲੇ ਤਣਾਅ ਨੇ ਪਰਮਾਣੂ ਜ਼ੋਖਮ ਵਧਾਏ ਹਨ। ਉਦਾਹਰਣ ਦੇ ਤੌਰ ‘ਤੇ ਗੁਟਾਰੇਸ ਨੇ ਟਰੰਪ ਪ੍ਰਸ਼ਾਸਨ ਅਤੇ ਚੀਨ ਵਿਚਾਲੇ ਵਧਦੇ ਵਿਵਾਦਾਂ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਅਮਰੀਕਾ ਅਤੇ ਰੂਸ ਦੇ ਵਿਚਾਲੇ ਸਬੰਧ ਬਹੁਤ ਸੁਖਾਵੇਂ ਨਹੀਂ ਹਨ। ਪ੍ਰਮਾਣੂ ਹਥਿਆਰਬੰਦ ਦੇਸ਼ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਨੂੰ ਲੈ ਕੇ ਝਗੜੇ ਕਰ ਰਹੇ ਹਨ ਅਤੇ ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਵੀ ਚੱਲ ਰਿਹਾ ਹੈ ਅਤੇ ਉੱਤਰ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਬਾਰੇ ਸ਼ੇਖੀ ਮਾਰ ਰਿਹਾ ਹੈ।

ਗੁਟਾਰੇਸ ਨੇ ਇੱਕੋ ਇਕ ਸੰਧੀ ਵੱਲ ਇਸ਼ਾਰਾ ਕੀਤਾ ਜੋ ਵਿਸ਼ਵ ਦੇ ਸਭ ਤੋਂ ਵੱਡੇ ਪਰਮਾਣੂ ਸਸ਼ਤਰਾਂ ਦੇ ਅਕਾਰ ਨੂੰ ਸੀਮਿਤ ਕਰਦੀ ਹੈ ਉਨ੍ਹਾਂ ਦਾ ਭਾਵ ਸੀ ਅਮਰੀਕਾ ਅਤੇ ਰੂਸ ਵਿਚਾਲੇ ਨਵੀਂ ਰਣਨੀਤਕ ਹਥਿਆਰਾਂ ਦੀ ਕਟੌਤੀ ਸੰਧੀ ਜੋ ਅਗਲੇ ਸਾਲ ਖਤਮ ਹੋਣ ਵਾਲੀ ਹੈ। ਉਨ੍ਹਾਂ ਕਿਹਾ ਇਹ ਲਾਜ਼ਮੀ ਹੈ ਕਿ ਦੋਵਾਂ ਦੇਸ਼ਾਂ ਨੇ ਵੱਧ ਤੋਂ ਵੱਧ ਪੰਜ ਸਾਲ ਬਿਨਾਂ ਦੇਰੀ ਕੀਤੇ ਇਸ ਨੂੰ ਵਧਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਮਾਣੂ ਗੈਰ-ਪ੍ਰਸਾਰ ਸੰਧੀ ਜਾਂ ਐੱਨ.ਪੀ.ਟੀ. ਜਿਸ ਦੀ ਇਸ ਸਾਲ 50ਵੀਂ ਵਰ੍ਹੇਗੰਢ ਹੈ, ਪਰਮਾਣੂ ਹਥਿਆਰਬੰਦ ਅਤੇ ਪ੍ਰਮਾਣੂ ਹਥਿਆਰਾਂ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦਾ ਆਧਾਰ ਬਣੀ ਹੋਈ ਹੈ | ਇਸ ਦੇ ਲਾਗੂ ਹੋਣ ਦੀ ਪੰਜ ਸਾਲਾ ਸਮੀਖਿਆ ਨੂੰ ਕੋਰੋਨਾ ਕਾਰਨ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਗੁਟਾਰੇਸ ਨੇ ਆਪਣੀਆਂ 191 ਪਾਰਟੀਆਂ ਨੂੰ ਸੰਧੀ ਨੂੰ ਮਜਬੂਤ ਕਰਨ ਲਈ ਵਾਧੂ ਸਮੇਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ |

  • 234
  •  
  •  
  •  
  •