ਆਸਟ੍ਰੇਲੀਆ ‘ਚ ਸਿੱਖ ਧਰਮ ਬਾਕੀ ਧਰਮਾਂ ‘ਚੋਂ ਪੰਜਵੇਂ ਸਥਾਨ ‘ਤੇ

ਮੈਲਬੌਰਨ, 8 ਅਕਤੂਬਰ (ਸਰਤਾਜ ਸਿੰਘ ਧੌਲ)- ਆਸਟ੍ਰੇਲੀਆ ‘ਚ ਸਿੱਖ ਧਰਮ ਆਸਟ੍ਰੇਲੀਆਈ ਬਿਊਰੋ ਆਫ਼ ਸਟੇਟਿਸਟਿਕਸ ਦੇ ਅੰਕੜਿਆਂ ਅਨੁਸਾਰ ਬਾਕੀ ਧਰਮਾਂ ‘ਚੋਂ ਪੰਜਵੇਂ ਸਥਾਨ ‘ਤੇ ਹੈ। 2016 ਦੀ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਸਾਡਾ ਧਰਮ ਇੱਥੇ ਉੱਭਰ ਰਹੇ ਧਰਮਾਂ ‘ਚ ਵਿਸ਼ੇਸ਼ ਸਥਾਨ ਰੱਖਦਾ ਹੈ।

ਸਿੱਖ ਧਰਮ ਨੂੰ ਉਸ ਵੇਲੇ ਇਸਾਈ, ਇਸਲਾਮ, ਬੁੱਧ, ਹਿੰਦੂ ਤੋਂ ਬਾਅਦ ਪੰਜਵੇਂ ਸਥਾਨ ‘ਤੇ ਅਹਿਮ ਮੰਨਿਆ ਗਿਆ ਹੈ। ਵਿਕਟੋਰੀਆ ਰਾਜ ‘ਚ ਪਿਛਲੇ 5 ਸਾਲਾਂ ‘ਚ ਸਿੱਖਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ | 2016 ਦੀ ਜਨਗਣਨਾ ਦੇ ਪ੍ਰਾਪਤ ਵੇਰਵਿਆਂ ਅਨੁਸਾਰ ਇੱਥੇ ਉਸ ਸਮੇਂ 52,762 ਸਿੱਖ ਸਨ। ਦੂਸਰਾ ਸਿੱਖ ਆਬਾਦੀ ਵਾਲੇ ਸ਼ਹਿਰ ਨਿਊ ਸਾਊਥ ਵੇਲਜ਼ ਹੈ ਜਿੱਥੇ 31,737 ਸਿੱਖ ਵਸਦੇ ਸਨ। ਕਵੀਂਸਲੈਂਡ 17,433 ਸਿੱਖਾਂ ‘ਚ ਰਹਿਣ ਵਾਲਾ ਸ਼ਹਿਰ ਸੀ। ਬਾਕੀ ਰਾਜਾਂ ‘ਚ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ ਹੈ।

ਪਹਿਲੀ ਵਾਰ ਇਹ ਸਾਹਮਣੇ ਆਇਆ ਹੈ ਕਿ 30 ਫ਼ੀਸਦੀ ਆਸਟ੍ਰੇਲੀਆਈ ਲੋਕਾਂ ਨੇ ਕੋਈ ਵੀ ਧਾਰਮਿਕ ਮਾਨਤਾ ਘੋਸ਼ਿਤ ਨਹੀਂ ਕੀਤੀ ਸੀ। ਇਸਾਈ ਧਰਮ ‘ਚ ਆਸਥਾ ਰੱਖਣ ਵਾਲੇ ਲੋਕਾਂ ‘ਚ ਭਾਰੀ ਕਮੀ ਆਈ ਸੀ ਪਰ ਇਹ ਉਸ ਸਮੇਂ ਦਾ ਸਭ ਤੋਂ ਵੱਡਾ ਧਰਮ ਸੀ। ਪਿਛਲੀਆਂ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ 2006 ‘ਚ ਸਿੱਖ ਧਰਮ ਇੱਥੋਂ ਦੇ 20 ਧਰਮਾਂ ‘ਚ ਸ਼ਾਮਿਲ ਨਹੀਂ ਸੀ। ਸਿੱਖ ਧਰਮ ‘ਚ ਲੋਕ ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ 0.5 ਫ਼ੀਸਦੀ ਹੈ |

  • 3.1K
  •  
  •  
  •  
  •