ਮੋਦੀ ਨੇ ਹਵਾ ਤੋਂ ਪਾਣੀ ਤੇ ਆਕਸੀਜਨ ਬਣਾਉਣ ਦੀ ਦਿੱਤੀ ਸਲਾਹ, ਲੋਕਾਂ ਨੇ ਉਡਾਇਆ ਮਜ਼ਾਕ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਹਾਸੋ-ਹੀਣੇ ਬਿਆਨ ਦਿੰਦੇ ਹਨ। ਟਵੀਟਰ ‘ਤੇ ਮੋਦੀ ਦੇ ਬਿਆਨਾਂ ਦਾ ਖੁੱਲ੍ਹ ਕੇ ਮਜ਼ਾਕ ਉਡਾਇਆ ਜਾਂਦਾ ਹੈ। ਹੁਣ ਫ਼ਿਰ ਨਰਿੰਦਰ ਮੋਦੀ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੋਦੀ ਦੀਆਂ ਪੁਰਾਣੀਆਂ ਵੀਡੀਓ ਸ਼ੇਅਰ ਕਰਕੇ ਲੋਕ ਟਰੋਲ ਤੇ ਮੀਮਜ਼ ਬਣਾ ਰਹੇ ਹਨ।

ਇਸ ਵਾਇਰਲ ਵੀਡੀਓ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੱਟੀ ਇਲਾਕਿਆਂ ਵਿਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਜਿਹੀਆਂ ਵਿੰਡ ਟਰਬਾਈਨ ਚਲਾਈਆਂ ਜਾਣ, ਜੋ ਹਵਾ ਦੀ ਨਮੀ ਤੋਂ ਸਾਫ਼ ਪੀਣਯੋਗ ਪਾਣੀ ਬਣਾ ਸਕਣ। ਮੋਦੀ ਨੇ ਇਸ ਤੋਂ ਇਲਾਵਾ ਕਿਹਾ ਕਿ ਉਹ ਇਸ ਜਰੀਏ ਹਵਾ ਤੋਂ ਆਕਸੀਜਨ ਵੀ ਅਲੱਗ ਕਰ ਸਕਦੇ ਹਨ। ਇਸ ਨਾਲ ਅਸੀਂ ਟਰਬਾਈਨ ਜਰੀਏ ਪਾਣੀ, ਆਕਸੀਜਨ ਤੇ ਊਰਜਾ ਪੈਦਾ ਕਰ ਸਕਦੇ ਹਾਂ।

ਪ੍ਰਧਾਨ ਮੰਤਰੀ ਡੈਨਮਾਰਕ ਦੀ ਪਵਨ ਉਰਜਾ ਕੰਪਨੀ ਵੈਸਤਾਸ ਦੇ ਸੀਏਓ ਹੈਨਰਿਕ ਐਂਡਰਸਨ ਦੇ ਨਾਲ ਗੱਲਬਾਤ ਕਰ ਰਹੇ ਸਨ। ਇਹ ਵੀਡੀਓ ਕਲਿੱਪ ਉਸੇ ਈਵੈਂਟ ਤੋਂ ਲਈ ਗਈ ਹੈ। ਮੋਦੀ ਦੀ ਇਸ ਗੱਲ ‘ਤੇ ਹੈਨਰਿਕ ਹੱਸਦੇ ਹੋਏ ਕਹਿੰਦੇ ਹਨ, “ਜੇ ਤੁਸੀਂ ਕਦੇ ਡੈਨਮਾਰਕ ਆਏ ਤਾਂ ਮੈਨੂੰ ਜ਼ਰੂਰ ਮਿਲਣਾ, ਤੁਸੀਂ ਸਾਡੇ ਇੰਜੀਨੀਅਰਜ਼ ਲਈ ਆਈਡੀਆ ਜਨਰੇਟਰ ਹੋ ਸਕਦੇ ਹੋ।”

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ਕਿ ਭਾਰਤ ਲਈ ਅਸਲੀ ਖ਼ਤਰਾ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਸਮਝਦੇ ਨਹੀਂ ਹਨ। ਇਹ ਇੱਕ ਤੱਥ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਲੋਕਾਂ ਵਿੱਚ ਹਿੰਮਤ ਨਹੀਂ ਹੈ ਕਿ ਉਨ੍ਹਾਂ ਨੂੰ ਦੱਸ ਸਕਣ ਕਿ ਉਹ ਗਲਤ ਹਨ।

  • 658
  •  
  •  
  •  
  •