ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ‘ਪਸ਼ਚਾਤਾਪ ਦਿਵਸ’

ਅੰਮ੍ਰਿਤਸਰ ਸਾਹਿਬ: 176 ਸਾਲ ਪਹਿਲਾਂ ਸਾਲ 1844 ‘ਚ ਡੋਗਰਿਆਂ ਦੀ ਸਿੱਖ ਫ਼ੌਜ ਵਲੋਂ ਆਪਣੇ ਹੀ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲੇਆਮ ਕਰਨ ਦੇ ਪਸ਼ਚਾਤਾਪ ਵਜੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ‘ਪਸ਼ਚਾਤਾਪ ਦਿਵਸ’ ਮਨਾਇਆ ਗਿਆ।

ਇਸ ਮੌਕੇ ਸਿੱਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਸੰਤ ਜਗਜੀਤ ਸਿੰਘ ਹਰਖੋਵਾਲ ਨੇ ਸਿੱਖ ਸੰਗਤਾਂ ਦੇ ਨਾਲ ਇਸ ਕਤਲੇਆਮ ਦਾ ਖ਼ੂਨੀ ਇਤਿਹਾਸ ਸਾਂਝਾ ਕਰਦਿਆਂ ਮੌਜੂਦਾ ਦੌਰ ‘ਚ ਵੀ ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਦੀ ਅਪੀਲ ਕੀਤੀ।

ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ‘ਚ ਕੇਂਦਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੀ ਅਣਦੇਖੀ ਕਰਨ ਦੀ ਵੀ ਨਿੰਦਾ ਕਰਦਿਆਂ ਸਮੂਹ ਸਿੱਖਾਂ ਅਤੇ ਪੰਜਾਬੀਆਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਅਪੀਲ ਕੀਤੀ। ਇਸ ਮੌਕੇ ਵੱਖ-ਵੱਖ ਸਿੱਖ ਸੰਪਰਦਾਵਾਂ ਨਾਲ ਸਬੰਧਿਤ ਆਗੂ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

  • 110
  •  
  •  
  •  
  •