ਨਿਰੰਕਾਰੀ ਡੇਰਾ ਮਾਮਲਾ: ਬਿਕਰਮਜੀਤ ਸਿੰਘ ਨੂੰ ਸੁਪਰੀਮ ਕੋਰਟ ਵਿਚੋਂ ਜਮਾਨਤ ਮਿਲੀ

ਅੰਮ੍ਰਿਤਸਰ: ਨਿਰੰਕਾਰੀ ਭਵਨ ਅਦਲੀਵਾਲ (ਰਾਜਾਸਾਂਸੀ, ਅੰਮ੍ਰਿਤਸਰ) ਗਰਨੇਡ ਅਟੈਕ ਕੇਸ ਵਿੱਚ ਪਿੰਡ ਧਾਰੀਵਾਲ ਦੇ ਸਿੱਖ ਨੌਜਵਾਨ ਬਿਕਰਮਜੀਤ ਸਿੰਘ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

ਬਿਕਰਮਜੀਤ ਸਿੰਘ (ਖੱਬੇ) ਅਤੇ ਅਵਤਾਰ ਸਿੰਘ (ਸੱਜੇ)

ਦੱਸ ਦੇਈਏ ਕਿ ਸਾਲ 2018 ਦੇ ਨਵੰਬਰ ਮਹੀਨੇ ‘ਚ ਅਦਲੀਵਾਲ ਦੇ ਨਿਰੰਕਾਰੀ ਭਵਨ ‘ਚ ਗਰਨੇਡ ਅਟੈਕ ਹੋਇਆ ਸੀ ਜਿਸ ‘ਚ 3 ਮੌਤਾਂ ਤੇ 20 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਬਿਕਰਮਜੀਤ ਨੂੰ ਇਸ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਪਰ ਬਿਕਰਮਜੀਤ ਦੇ ਪਰਿਵਾਰ ਨੇ ਆਪਣੇ ਪੁੱਤ ਨੂੰ ਪੁਲਿਸ ਦੁਆਰਾ ਝੂਠਾ ਚੁੱਕਣ ਦਾ ਦਾਅਵਾ ਕੀਤਾ ਸੀ। ਜਿਕਰਯੋਗ ਹੈ ਕਿ ਬੰਬ ਧਮਾਕੇ ਤੋਂ ਬਾਅਦ 21 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਸ ਵੱਲੋਂ ਬਿਕਰਮਜੀਤ ਸਿੰਘ ਨੂੰ ਫੜੇ ਜਾਣ ਦੀ ਗੱਲ ਜਨਤਕ ਕੀਤੀ ਗਈ ਸੀ

ਉਸ ਸਮੇਂ ਦੇ ਘਟਨਾ ਦੇ ਚਸ਼ਮਦੀਦ ਦੀਆਂ ਟੀਵੀ ਚੈਨਲਾਂ ਉੱਤੇ ਤੋਂ ਵੀਡੀਓਜ਼ ਚੱਲ ਰਹੀਆਂ ਸਨ, ਉਸ ਵਿਚ ਕਿਹਾ ਗਿਆ ਸੀ ਕਿ ਮੁਲਜ਼ਮ ਮੋਨੇ ਸਨ ਪਰ ਪੁਲਿਸ ਵੱਲੋਂ ਗ੍ਰਿਫ਼ਤਾਰੀ ਸਿੱਖ ਨੌਜਵਾਨਾਂ ਦੀ ਹੋਈ, ਇਸ ਸਵਾਲ ਦਾ ਪੁਲਿਸ ਮੁਖੀ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ ਸੀ। ਪੁਲਿਸ ਮੁਖੀ ਨੇ ਕਿਹਾ ਇਹ ਮਾਅਨੇ ਨਹੀਂ ਰੱਖਦਾ।

  • 476
  •  
  •  
  •  
  •