74 ਸਾਲਾ ‘ਸਕਿਪਿੰਗ ਸਿੱਖ’ ਦਾ ਸਨਮਾਨ ਕਰੇਗੀ ਬ੍ਰਿਟਿਸ਼ ਮਹਾਰਾਣੀ

ਬਰਤਾਨੀਆ ਦੀ ਮਹਾਰਾਣੀ ਦੇ ਜਨਮ ਦਿਨ ਮੌਕੇ ਇਸ ਸਾਲ ਭਾਰਤੀ ਮੂਲ ਦੋ ਅਰਬਪਤੀ ਭਰਾਵਾਂ, ਆਕਸਫੋਰਡ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਅਤੇ ਰੱਸੀ ਟੱਪ ਕੇ ਬ੍ਰਿਟਿਸ਼ ਹੈੱਲਥ ਸਰਵਿਸ ਲਈ ਫੰਡ ਇਕੱਠਾ ਕਰਨ ਵਾਲੇ 74 ਸਾਲਾ ‘ਸਕਿਪਿੰਗ ਸਿੱਖ’ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹ ਕੋਰੋਨਾ ਦੀ ਮਹਾਮਾਰੀ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੋਕਾਂ ਵਿਚ ਸ਼ਾਮਲ ਹਨ।

ਜਾਰੀ ਸੂਚੀ ਵਿਚ ਜ਼ੁਬੈਰ ਤੇ ਮੋਹਸਿਨ ਈਸਾ ਦਾ ਨਾਂ ਸ਼ਾਮਲ ਹੈ ਜਿਨ੍ਹਾਂ ਯੂਕੇ ਦੀ ਸੁਪਰਮਾਰਕੀਟ ਲੜੀ ‘ਐਸਡਾ’ ਨੂੰ ਕਰੋੜਾਂ ਪਾਊਂਡ ਵਿਚ ਖ਼ਰੀਦਿਆ ਹੈ। ਇਹ ਦੋਵੇਂ ‘ਯੂਰੋ ਗੈਰੇਜਜ਼’ ਪੈਟਰੋਲ ਸਟੇਸ਼ਨਾਂ ਦੇ ਮਾਲਕ ਵੀ ਹਨ। ਆਕਸਫੋਰਡ ਵਿਚ ਈਕੋਸਿਸਟਮ ਸਾਇੰਸ ਦੇ ਪ੍ਰੋਫੈਸਰ ਯਾਦਵਿੰਦਰ ਸਿੰਘ ਮੱਲ੍ਹੀ ਨੂੰ ਵੀ ‘ਸੀਬੀਈ’ (ਕਮਾਂਡਰ ਆਫ਼ ਦੀ ਮੋਸਟ ਐਕਸੀਲੈਂਟ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਜਾਵੇਗਾ।

‘ਸਕਿਪਿੰਗ ਸਿੱਖ’ ਵਜੋਂ ਮਸ਼ਹੂਰ ਹੋਏ 74 ਸਾਲਾ ਰਾਜਿੰਦਰ ਸਿੰਘ ਹਰਜ਼ੱਲ ਨੂੰ ‘ਐਮਬੀਈ’ (ਮੈਂਬਰ ਆਫ਼ ਦੀ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕੋਰੋਨਾ ਲੌਕਡਾਊਨ ਦੌਰਾਨ ਪ੍ਰੇਰਿਤ ਕਰਨ ਵਾਲੀਆਂ ਵੀਡੀਓ ਪੋਸਟ ਕੀਤੀਆਂ। ਇਨ੍ਹਾਂ ਵਿਚ ਉਹ ਕਸਰਤ ਕਰਦੇ, ਰੱਸੀ ਟੱਪਦੇ ਨਜ਼ਰ ਆਏ। ਹਰਜ਼ੱਲ ਨੇ ਸਰਕਾਰੀ ਸਿਹਤ ਸੇਵਾ ਐਨਐਚਐੱਸ ਲਈ 14 ਹਜ਼ਾਰ ਪਾਊਂਡ ਵੀ ਇਕੱਠੇ ਕੀਤੇ।

  • 130
  •  
  •  
  •  
  •