ਹੁਣ ਮੋਦੀ ਸਰਕਾਰ ਵੱਲੋਂ ਰੇਡੀਏਸ਼ਨ ਖ਼ਤਮ ਕਰਨ ਲਈ ਗਾਂ ਦੇ ਗੋਹੇ ਦੀ ਚਿੱਪ ਬਣਾਉਣ ਦਾ ਦਾਅਵਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਵਾ ਤੋਂ ਪਾਣੀ ਤੇ ਆਕਸੀਜਨ ਬਣਾਉਣ ਤੇ ਹੋਰ ਹਾਸੋ-ਹੀਣੇ ਬਿਆਨਾਂ ਤੋਂ ਬਾਅਦ ਹੁਣ ਮੋਦੀ ਸਰਕਾਰ ਵੱਲੋਂ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਅਧੀਨ ‘ਗਊਆਂ ਦੀ ਰੱਖਿਆ ਅਤੇ ਵਿਕਾਸ ਲਈ ਬਣਾਏ ਗਏ’ ਰਾਸ਼ਟਰੀ ਕਾਮਧੇਨੂ ਆਯੋਗ ਨੇ ਗਊ ਦੇ ਗੋਹੇ ਤੋਂ ਬਣੀ ਇੱਕ ਚਿੱਪ ਜਾਰੀ ਕਰਦਿਆਂ ਇੱਕ ਅਨੋਖਾ ਦਾਅਵਾ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਆਯੋਗ ਦੇ ਮੁਖੀ ਵਲੱਭਭਾਈ ਕਠਾਰੀਆ ਨੇ ਇਹ ਚਿੱਪ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਇਹ ਚਿੱਪ ਮੋਬਾਈਲ ਫੋਨ ਦੀ ਰੇਡੀਏਸ਼ਨ ਨੂੰ ਘਟਾਉਂਦੀ ਹੈ। ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਚਿੱਪ ਦਿਖਾਉਂਦਿਆਂ ਕਿਹਾ, “ਗਊ ਦਾ ਗੋਹਾ ਰੇਡੀਏਸ਼ਨ ਫਰੀ ਹੈ। ਜੇ ਤੁਸੀਂ ਇਸ ਨੂੰ ਘਰੇ ਲਿਆਓ ਅਤੇ ਫੋਨ ਤੇ ਰੱਖੋਂ ਤਾਂ ਇਹ (ਫੋਨ) ਰੇਡੀਏਸ਼ਨ- ਮੁਕਤ ਹੋਜਾਵੇਗਾ।”

ਦੱਸ ਦੇਈਏ ਕਿ ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਗੋਹੇ ਤੋਂ ਬਣੇ ਕਈ ਹੋਰ ਉਤਪਾਦਾਂ ਦੀ ਵੀ ਸ਼ੁਰੂਆਤ ਕੀਤੀ। ਕਮਿਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਉਤਪਾਦਾਂ ਦਾ ਟੀਚਾ ਇਸ ਦੀਵਾਲੀ ‘ਤੇ ਪ੍ਰਦੂਸ਼ਣ ਨੂੰ ਘੱਟ ਤੇ ਰੋਜ਼ਗਾਰ ਪੈਦਾ ਕਰਨਾ ਹੈ। ਰਾਸ਼ਟਰੀ ਕਾਮਧੇਨੁ ਕਮਿਸ਼ਨ ਵੱਲੋਂ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ 33 ਕਰੋੜ ਗੋਹੇ ਦੇ ਬਣੇ ਦੀਵੇ ਬਣਾਉਣ ਦਾ ਐਲਾਨ ਕੀਤਾ ਹੈ। ਮੋਦੀ ਸਰਕਾਰ ਦੇ ਇੰਨ੍ਹਾਂ ਫ਼ੈਸਲਿਆਂ ਦਾ ਸੋਸ਼ਲ ਮੀਡੀਆ ‘ਤੇ ਖ਼ੂਬ ਮਜ਼ਾਕ ਉਡਾਇਆ ਜਾ ਰਿਹਾ ਹੈ।

  • 131
  •  
  •  
  •  
  •