ਯੂ.ਕੇ. ‘ਚ ਸਿੱਖਾਂ ਖਿਲਾਫ਼ ਨਫ਼ਰਤੀ ਅਪਰਾਧਾਂ ਦੀ ਦਰ ‘ਚ ਹੋਇਆ ਵਾਧਾ

ਯੂ.ਕੇ. ‘ਚ ਸਿੱਖਾਂ ਵਿਰੁੱਧ ਨਫਰਤੀ ਅਪਰਾਧਾਂ ਦੀ ਗਿਣਤੀ ‘ਚ ਵੱਡਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ 2019-2020 ‘ਚ 1 ਲੱਖ 5 ਹਜ਼ਾਰ ਨਫਰਤੀ ਅਪਰਾਧ ਦਰਜ਼ ਕੀਤੇ ਗਏ ਹਨ, ਜਿਸ ਨਾਲ 8 ਫ਼ੀਸਦੀ ਵਾਧਾ ਵੇਖਿਆ ਗਿਆ ਹੈ।

ਗ੍ਰਹਿ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ‘ਬਲੈਕ ਲਾਈਵਸ ਮੈਟਰ’ ਪ੍ਰਦਰਸ਼ਨਾਂ ਦੌਰਾਨ ਨਸਲੀ ਨਫਰਤੀ ਅਪਰਾਧ ਵਧੇ ਹਨ। ਅੰਕੜਿਆਂ ਅਨੁਸਾਰ 2019-2020 ‘ਚ ਨਫਰਤੀ ਅਪਰਾਧਾਂ ‘ਚੋਂ ਇਕ ਚੌਥਾਈ ਅਪਰਾਧ ਨਸਲਵਾਦ ਪ੍ਰੇਰਿਤ ਸਨ ਤੇ ਇਹ ਗਿਣਤੀ 6 ਫ਼ੀਸਦੀ ਵਧੀ, ਜੋ 76000 ਤੋਂ ਵੱਧ ਹੈ। ਜਿਣਸੀ ਝੁਕਾਓ ਤੋਂ ਪ੍ਰੇਰਿਤ ਨਫਰਤੀ ਅਪਰਾਧਾਂ ‘ਚ 19 ਫ਼ੀਸਦੀ ਵਾਧਾ ਹੋਇਆ ਹੈ, ਜੋ 15800 ਹੈ। ਅੰਗਹੀਣ ਨਫਰਤੀ ਅਪਰਾਧ 9 ਫ਼ੀਸਦੀ ਵਧੇ ਹਨ, ਜੋ 8500 ਰਿਕਾਰਡ ਕੀਤੇ ਗਏ ਹਨ ਪਰ ਧਾਰਮਿਕ ਨਫਰਤੀ ਅਪਰਾਧਾਂ ਦੀ ਗਿਣਤੀ ‘ਚ 5 ਫ਼ੀਸਦੀ ਗਿਰਾਵਟ ਵੇਖੀ ਗਈ ਹੈ, ਜੋ 6800 ਰਹਿ ਗਈ ਹੈ।

ਗ੍ਰਹਿ ਵਿਭਾਗ ਦੇ ਦਸਤਾਵੇਜ਼ਾਂ ਮੁਤਾਬਕ 2012-13 ਤੋਂ ਬਾਅਦ ਧਾਰਮਿਕ ਨਫਤਰੀ ਅਪਰਾਧਾ ਦੀ ਦਰ 5 ਫ਼ੀਸਦੀ ਘਟੀ ਹੈ ਪਰ ਬੀਤੇ 12 ਮਹੀਨਿਆਂ ‘ਚ ਸਿੱਖਾਂ ਵਿਰੁੱਧ ਨਫਰਤੀ ਅਪਰਾਧਾਂ ਦੀ ਦਰ ‘ਚ ਵਾਧਾ ਹੋਇਆ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ 2019-20 ‘ਚ ਸਿੱਖਾਂ ਵਿਰੁੱਧ 202 ਨਫਰਤੀ ਅਪਰਾਧ ਹੋਏ ਹਨ, ਜੋ 3 ਫ਼ੀਸਦੀ ਹਨ, ਹਿੰਦੂਆਂ ਵਿਰੁੱਧ 114 ਅਪਰਾਧ ਹੋਏ ਹਨ, 2 ਫ਼ੀਸਦੀ ਹਨ | ਮੁਸਲਮਾਨਾਂ ਵਿਰੁੱਧ 3089 ਅਪਰਾਧ ਹੋਏ ਹਨ, ਜੋ 50 ਫ਼ੀਸਦੀ ਹਨ, ਜਹੂਦੀਆਂ ਵਿਰੁੱਧ 1205 ਅਪਰਾਧ ਹੋਏ ਹਨ, 19 ਫ਼ੀਸਦੀ ਹਨ, ਬੋਧੀਆਂ ਵਿਰੁੱਧ 21, ਇਸਾਈਆਂ ਵਿਰੁੱਧ 531 ਸਮੇਤ ਧਰਮ ਅਧਾਰਿਤ ਨਫਰਤੀ ਅਪਰਾਧਾਂ ਦੇ ਕੁੱਲ 6203 ਅਪਰਾਧ ਅੰਕੜੇ ਸਾਹਮਣੇ ਆਏ ਹਨ।

  • 78
  •  
  •  
  •  
  •