ਟਰੰਪ ਵੱਲੋਂ ਆਪਣੇ ਮਿੱਤਰ ਮੋਦੀ ਦੇ ਦੇਸ਼ ‘ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼
ਨਰਿੰਦਰ ਮੋਦੀ ਦੇ ਮਿੱਤਰ ਕਹੇ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ, ਰੂਸ ਅਤੇ ਭਾਰਤ ਸਣੇ ਕਈ ਦੇਸ਼ਾਂ ‘ਤੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਵਾਤਾਵਰਣ ਵਿੱਚ ਚੰਗਾ ਰਿਕਾਰਡ ਹੈ।

ਚੋਣ ਰੈਲੀ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਅਮਰੀਕਾ ਨੇ ਵਾਤਾਵਰਣ ਦੀ ਰੱਖਿਆ ਕਰਕੇ ਊਰਜਾ ਦੀ ਆਜ਼ਾਦੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵਾਤਾਵਰਣ ਰਿਕਾਰਡ, ਓਜ਼ੋਨ ਰਿਕਾਰਡ ਅਤੇ ਹੋਰ ਕਈ ਰਿਕਾਰਡ ਸਭ ਤੋਂ ਵਧੀਆ ਹਨ। ਇਸ ਦੌਰਾਨ ਚੀਨ, ਰੂਸ, ਭਾਰਤ ਇਹ ਸਾਰੇ ਦੇਸ਼ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ।

ਦੱਸ ਦਈਏ ਕਿ ਡੋਨਾਲਡ ਟਰੰਪ ਵੱਲੋਂ ਇਹ ਇਲਜ਼ਾਮ ਪਹਿਲੀ ਵਾਰ ਨਹੀਂ ਲਾਏ ਗਏ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਅਤੇ ਇਸ ਸਾਲ ਜੁਲਾਈ ਵਿਚ ਟਰੰਪ ਨੇ ਇਹੀ ਦੋਸ਼ ਲਾਏ ਸਨ।
494