ਭੁੱਖਮਰੀ ਦੇ ਮਾਮਲੇ ‘ਚ ਭਾਰਤ ਦੀ ਹਾਲਤ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਸ੍ਰੀਲੰਕਾ ਤੋਂ ਵੀ ਮਾੜੀ

ਕੌਮਾਂਤਰੀ ਭੁੱਖਮਰੀ ਸੂਚਕਅੰਕ 2020 ਦੀ ਰਿਪੋਰਟ ਵਿੱਚ ਭਾਰਤ ਦੀ ਹਾਲਤ ਕਾਫ਼ੀ ਮਾੜੀ ਹੈ। ਇਸ ਮੁਤਾਬਕ ਭਾਰਤ 107 ਦੇਸ਼ਾਂ ਵਿਚੋਂ 94ਵੇਂ ਨੰਬਰ ‘ਤੇ ਹੈ ਅਤੇ ਮਾਹਿਰਾਂ ਨੇ ਇਸ ਲਈ ਪ੍ਰਭਾਵਸ਼ਾਲੀ ਨਿਗਰਾਨੀ ਦੀ ਘਾਟ, ਕੁਪੋਸ਼ਣ ਨਾਲ ਨਜਿੱਠਣ ਵਿਚ ਮਾੜੀ ਪਹੁੰਚ ਅਤੇ ਮਾੜੀ ਕਾਰਗੁਜ਼ਾਰੀ ਦਾ ਦੋਸ਼ ਲਗਾਉਂਦੇ ਹੋਏ ਦੇਸ਼ ਨੂੰ ਗੰਭੀਰ ‘ਭੁੱਖਮਰੀ ਦੀ ਸ਼੍ਰੇਣੀ ਵਿਚ ਰੱਖਿਆ ਹੈ।

ਬੀਤੇ ਸਾਲ ਭਾਰਤ ਦਾ ਦਰਜਾ 117 ਦੇਸ਼ਾਂ ਵਿਚੋਂ 102 ਸੀ। ਦਰਅਸਲ, ਜਿੱਥੋਂ ਤੱਕ ਭੁੱਖਮਰੀ ਅਤੇ ਕੁਪੋਸ਼ਣ ਦੀ ਗੱਲ ਹੈ, ਭਾਰਤ ਆਪਣੇ ਛੋਟੇ ਗੁਆਂਢੀ ਦੇਸ਼ਾਂ ਨੇਪਾਲ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਵੀ ਪਛੜ ਗਿਆ ਹੈ। ਬੰਗਲਾਦੇਸ਼, ਮਿਆਂਮਾਰ ਅਤੇ ਪਾਕਿਸਤਾਨ ਵੀ ‘ਗੰਭੀਰ’ ਸ਼੍ਰੇਣੀ ਵਿਚ ਹਨ। ਬੰਗਲਾਦੇਸ਼ 75ਵੇਂ ਨੰਬਰ ‘ਤੇ ਹੈ, ਮਿਆਂਮਾਰ ਅਤੇ ਪਾਕਿਸਤਾਨ ਕ੍ਰਮਵਾਰ 78 ਵੇਂ ਅਤੇ 88 ਵੇਂ ਸਥਾਨ’ ਤੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨੇਪਾਲ 73ਵੇਂ ਅਤੇ ਸ੍ਰੀਲੰਕਾ 64ਵੇਂ ਸਥਾਨ ‘ਤੇ ਹੈ।

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗਲੋਬਲ ਹੰਗਰ ਇੰਡੈਕਸ 2020 ਵਿੱਚ ਭਾਰਤ ਦੀ ਸਥਿਤੀ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਭਾਰਤ ਦੇ ਗਰੀਬ ਭੁੱਖੇ ਹਨ ਕਿਉਂਕਿ ਸਰਕਾਰ ਕੁੱਝ ਖਾਸ ਦੋਸਤਾਂ ਦੀਆਂ ਜੇਬਾਂ ਭਰ ਰਹੀ ਹੈ।”

  • 154
  •  
  •  
  •  
  •