ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਿਤ ਵਸਤੂਆਂ ਦੀ ਲੰਡਨ ‘ਚ ਹੋਵੇਗੀ ਨਿਲਾਮੀ

ਲੰਡਨ- (ਮਨਪ੍ਰੀਤ ਸਿੰਘ ਬੱਧਨੀ ਕਲਾਂ): ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦਾ 19ਵੀਂ ਸਦੀ ਦਾ ਦੁਰਲੱਭ ਚਿੱਤਰ, ਮਹਾਰਾਣੀ ਜਿੰਦ ਕੌਰ ਦਾ ‘ਚੰਦ ਟਿੱਕਾ’ ਸਮੇਤ ਬੇਸ਼ੁਮਾਰ ਕੀਮਤੀ ਵਸਤੂਆਂ ਦੀ ਲੰਡਨ ਵਿਚ ਨਿਲਾਮੀ 26 ਅਕਤੂਬਰ ਨੂੰ ਹੋ ਰਹੀ ਹੈ।

ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦਾ 19ਵੀਂ ਸਦੀ ਦੇ ਦੁਰਲੱਭ ਚਿੱਤਰ ਨੂੰ ਪ੍ਰਸਿੱਧ ਬਰਤਾਨਵੀ ਚਿੱਤਰਕਾਰ ਸਿਰਿਲਾ ਵਿਜ਼ਮੈਨ ਹਰਬਰਟ (ਜੋ ਰਾਇਲ ਅਕਾਦਮਿਕ ਜੌਹਨ ਰੌਜਰਜ਼ ਹਰਬਰਟ ਦਾ ਪੁੱਤਰ ਸੀ) ਨੇ ਬਣਾਇਆ ਹੈ। ਜਿਸ ਵਿਚ 1841 ਵਿਚ ਮੁੜ ਉਸਾਰੇ ਗਏ ਦੋ ਝੰਡੇ ਬੁੰਗੇ ਸੱਜੇ ਪਾਸੇ ਵਿਖਾਏ ਗਏ ਹਨ ਅਤੇ ਖੱਬੇ ਪਾਸੇ 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਦੋ ਮੀਨਾਰ ਹਨ। ਚਿੱਤਰ ਦੀ ਵਿਲੱਖਣਤਾ ਦਾ ਹਵਾਲਾ ਦਿੰਦੇ ਹੋਏ ਨਿਲਾਮੀ ਘਰ ਨੇ ਕਿਹਾ ਹੈ ਕਿ ਇਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰੋਂ ਇਕ ਸ਼ੀਸ਼ ਮਹਿਲ ‘ਤੇ ਖਲੋ ਕੇ ਜੋ ਕੁਝ ਵੇਖਿਆ ਜਾਂਦਾ ਹੈ ਉਸ ਦਾ ਸਾਰਾ ਬਿਰਤਾਂਤ ਇਸ ਚਿੱਤਰ ਵਿਚ ਹੈ। ਇਸ ਚਿੱਤਰ ਦਾ ਅੰਦਾਜ਼ਨ ਮੁੱਲ 60 ਤੋਂ 80 ਹਜ਼ਾਰ ਪੌਾਡ ਮੰਨਿਆ ਗਿਆ ਹੈ.

ਬੌਨਹੈਮਸ ਨਿਲਾਮੀ ਘਰ ਵਲੋਂ 26 ਅਕਤੂਬਰ 2020 ਨੂੰ ਮਹਾਰਾਣੀ ਜਿੰਦ ਕੌਰ ਦਾ ਰਤਨ ਜੜਿ•ਆ ਸੋਨੇ ਦਾ ਮੱਥੇ ਦਾ ‘ਚੰਦ ਟਿੱਕਾ’ ਅਤੇ ਇਕ ਰਤਨ ਜੜਿ•ਆ ਸੋਨੇ ਦਾ ਗੋਲ ਸ਼ੀਸ਼ਾ ਅਤੇ ਮੋਤੀਆਂ ਨਾਲ ਜੜਿ•ਆ ਗੋਲ ਪੈਂਡੈਟ ਵੀ ਨਿਲਾਮ ਕੀਤਾ ਜਾ ਰਿਹਾ ਹੈ, ਜੋ 60 ਤੋਂ 80 ਹਜ਼ਾਰ ਪੌਂਡ ਤੱਕ ਨਿਲਾਮ ਹੋਣ ਦੀ ਸੰਭਾਵਨਾ ਨਿਲਾਮੀ ਘਰ ਅਨੁਸਾਰ ਇਹ ਇਕ ਸੈੱਟ ਦੇ ਰੂਪ ਵਿਚ ਹੈ, ਜਿਸ ਵਿਚ ਰੂਬੀ ਅਤੇ ਸਫੈਦ ਨੀਲਮ ਹਨ, ਜੋ ਲਾਲ ਅਤੇ ਸਫੈਦ ਮੋਤੀਆਂ ਨਾਲ ਸਜੇ ਹੋਏ ਹਨ। 3.3 ਸੈਂਟੀਮੀਟਰ ਦੇ ਗੋਲ ਲਾਕਟ ਵਿਚ ਵੀ ਮੋਤੀ ਜੜ੍ਹੇ ਹੋਏ ਹਨ।

ਨਿਲਾਮੀ ਘਰ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦਾ ਇਹ ਕੀਮਤੀ ਟਿੱਕਾ ਅਤੇ ਲਾਕਟ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਬੇਟੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਦਿੱਤਾ, ਜਿਸ ਨੇ ਇਸ ਨੂੰ ਅੱਗੋਂ ਆਪਣੀ ਜੀਵਨ ਭਰ ਦੀ ਸਾਥਣ ਮਿਸਜ਼ ਡੋਰਾ ਕਰੋਅ, ਹੈਮਪਟਨ ਹਾਊਸ ਨੌਰਫਲਕ ਨੂੰ ਦੇ ਦਿੱਤਾ ਸੀ। ਜਿਸ ਦੀ ਧੀ ਮਿਸਜ਼ ਓਰੀਅਲ ਸਦਰਲੈਂਡ ਤੋਂ ਯੂ.ਕੇ. ਦੇ ਇਕ ਸੰਗ੍ਰਹਿ ਕਰਤਾ ਨੇ ਪ੍ਰਾਪਤ ਕੀਤਾ। ਰਾਜਕੁਮਾਰੀ ਬੰਬਾ ਅਨੁਸਾਰ ਸ਼ੀਸ਼ੀਆਂ ਵਾਲਾ ਗੋਲ ਪੈਂਡੇਟ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਦੀ ਸਜਾਵਟ ਦਾ ਹਿੱਸਾ ਰਿਹਾ ਹੈ।

ਮਹਾਰਾਣੀ ਜਿੰਦ ਕੌਰ ਨੂੰ ਇਹ ਤਿੰਨੇ ਵਸਤੂਆਂ ਅੰਗਰੇਜ਼ਾਂ ਨੇ ਉਸ ਸਮੇਂ ਦਿੱਤੀਆਂ ਜਦੋਂ ਉਹ ਲੰਡਨ ਵਿਚ ਪੱਕੇ ਤੌਰ ‘ਤੇ ਰਹਿਣ ਲਈ ਸਹਿਮਤ ਹੋ ਗਈ ਅਤੇ 1861 ਵਿਚ ਕਲਕੱਤੇ ਮਹਾਰਾਜਾ ਦਲੀਪ ਸਿੰਘ ਨੂੰ ਮਿਲੀ ਸੀ। ਇਸ ਮੌਕੇ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਲਈ 3000 ਪੌਂਡ ਸਾਲਾਨਾ ਪੈਨਸ਼ਨ ਅਤੇ ਗਹਿਣੇ ਵਾਪਸ ਕਰਨ ਦੀ ਮੰਗ ਕੀਤੀ ਸੀ, ਜੋ ਬਨਾਰਸ ਵਿਖੇ ਬਰਤਾਨਵੀ ਅਧਿਕਾਰੀਆਂ ਨੇ ਜ਼ਬਤ ਕਰ ਲਏ ਸਨ, ਜਦੋਂ ਉਹ ਨੇਪਾਲ ਗਏ ਸੀ।

ਨਿਲਾਮੀ ਘਰ ਵਲੋਂ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਨਾਲ ਸਬੰਧਿਤ ਤਸਵੀਰਾਂ, ਕਾਰਡ, ਅਤੇ ਮਹਾਰਾਜਾ ਦਲੀਪ ਸਿੰਘ, ਵੈਕਟਰ ਦਲੀਪ ਸਿੰਘ, ਫੈਡਰਿਕ ਦਲੀਪ ਸਿੰਘ ਅਤੇ ਐਲਬਰਟ ਦਲੀਪ ਸਿੰਘ ਨਾਲ ਸਬੰਧਿਤ ਨਿਸ਼ਾਨੀਆਂ ਨੂੰ ਵੀ ਨਿਲਾਮ ਹੋਣ ਲਈ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ, ਭਾਰਤ ਅਤੇ ਪਾਕਿਸਤਾਨ ਨਾਲ ਸਬੰਧਿਤ ਹੋਰ ਵੀ ਬੇਸ਼ਕੀਮਤੀ ਵਸਤੂਆਂ ਅਤੇ ਚਿੱਤਰ ਨਿਲਾਮ ਹੋ ਰਹੇ ਹਨ। ਜਿਨ੍ਹਾਂ ਵਿਚ ਇਕ ਯੁੱਧ ਦੌਰਾਨ ਸਿਪਾਹੀਆਂ ਵਲੋਂ ਪਹਿਨੀ ਜਾਣ ਵਾਲੀ ਵਰਦੀ ਅਤੇ ਪਟਿਆਲਾ ਵਿਚ ਹੋਈ ਕੁੱਤਾ ਚੈਂਪੀਅਨਸ਼ਿਪ ਦੀ ਤਸਵੀਰ ਵੀ ਹੈ।

  • 112
  •  
  •  
  •  
  •