ਹੁਣ ਕ੍ਰਿਸ਼ਨ ਜਨਮਭੂਮੀ ਕੋਲੋਂ ਮਸਜਿਦ ਹਟਾਉਣ ਦੀ ਮੰਗ, ਜ਼ਿਲ੍ਹਾ ਅਦਾਲਤ ਨੇ ਮਨਜ਼ੂਰ ਕੀਤੀ ਅਰਜ਼ੀ

ਅਯੁੱਧਿਆ ‘ਚ ਸ੍ਰੀਰਾਮ ਜਨਮਭੂਮੀ ਤੋਂ ਬਾਅਦ ਹੁਣ ਮਥੁਰਾ ‘ਚ ਕ੍ਰਿਸ਼ਨ ਜਨਮਭੂਮੀ ਦਾ ਮਾਮਲਾ ਗਰਮਾਇਆ ਗਿਆ ਹੈ। ਮਥੁਰਾ ਸੈਸ਼ਨ ਅਦਾਲਤ ‘ਚ ਸ੍ਰੀਕ੍ਰਿਸ਼ਨ ਜਨਮਭੂਮੀ ਦੇ ਨਾਲ ਲੱਗਦੀ ਮਸਜਿਦ ਨੂੰ ਹਟਾਉਣ ਦੀ ਮੰਗ ਖਾਰਜ ਹੋਣ ਦੀ ਅਰਜ਼ੀ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਹੁਣ ਇਸ ਅਰਜ਼ੀ ‘ਤੇ 18 ਨਵੰਬਰ ਨੂੰ ਸੁਣਵਾਈ ਹੋਵੇਗੀ। ਅਰਜ਼ੀ ‘ਚ ਸ੍ਰੀਕ੍ਰਿਸ਼ਨ ਜਨਮ ਸਥਾਨ ਦੇ ਨੇੜੇ ਬਣੇ ਈਦਗਾਹ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਅਦਾਲਤ ‘ਚ ਮੁਕੱਦਮਾ ਚੱਲੇਗਾ।

ਇਸ ਅਪੀਲ ਦੇ ਸਵੀਕਾਰ ਕਰ ਲਏ ਜਾਣ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਨੇ ਇਸ ‘ਤੇ ਆਪਣੀ ਪ੍ਰਤਿਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਸ਼ਨਿਚਰਵਾਰ ਨੂੰ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਮੁਖੀ ਅਸੁਦਦੀਨ ਓਵੈਸੀ ਨੇ ਵੀ ਆਪਣੀ ਪ੍ਰਤਿਕਿਰਿਆ ਜ਼ਾਹਿਰ ਕੀਤੀ ਹੈ।

ਆਪਣੇ ਟਵਿੱਟਰ ਖਾਤੇ ‘ਤੇ ਆਰਐੱਸਐੱਸ ਬਾਰੇ ਲਿਖਦਿਆਂ ਕਿਹਾ ਕਿ ਲੋਕਾਂ ਨੂੰ ਸੰਘ ਦੇ ਵਿਚਾਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਕਾਂਗਰਸ ਨੂੰ ਆੜੇ ਹੱਥੀਂ ਲੈਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵੀ ਕਿਤੇ ਨਾ ਕਿਤੇ ਸੰਘ ਨੂੰ ਸਮਰਥਨ ਰਹਿੰਦਾ ਹੈ ਜਿਸ ਤੋਂ ਉਹ ਕਾਮਯਾਬ ਹੋ ਜਾਂਦੇ ਹਨ।

ਬਾਬਰੀ ਮਸਜਿਦ ਤੋਂ ਸਬੰਧਿਤ ਫ਼ੈਸਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉੱਥੇ ਦੇ ਫ਼ੈਸਲੇ ਨਾਲ ਸੰਘ ਪਰਿਵਾਰ ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਅਜੇ ਵੀ ਨਾ ਸਾਵਧਾਨ ਹੋਏ ਤਾਂ ਸੰਘ ਇਸ ਦਿਸ਼ਾ ‘ਚ ਹੋਰ ਵੀ ਹਿੰਸਕ ਮੁਹਿੰਮ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀਕਿਸ਼ਨ ਜਨਮਸਥਾਨ ਸੇਵਾ ਸੰਘ ‘ਤੇ ਸ਼ਾਹੀ ਈਦਗਾਹ ਟਰੱਸਟ ਵਿਚਕਾਰ ਵਿਵਾਦ ਨੂੰ 1969 ‘ਚ ਸੁਲਝਾ ਲਿਆ ਗਿਆ ਸੀ, ਉਸ ਤੋਂ ਬਾਅਦ ਉਹ ਚੀਜ਼ਾਂ ਉਂਝ ਹੀ ਚੱਲ ਰਹੀਆਂ ਸਨl

ਹੁਣ ਬਾਬਰੀ ਮਸਜਿਦ ‘ਤੇ ਫ਼ੈਸਲਾ ਆਉਣ ਤੋਂ ਬਾਅਦ ਫਿਰ ਤੋਂ ਇਸ ਮੁੱਦੇ ਨੂੰ ਦੁਆਰਾ ਉਠਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਕੋਰਟ ‘ਚ ਕੇਸ ਦਾਇਰ ਕੀਤਾ ਜਾ ਰਿਹਾ ਹੈ। ਜਦਕਿ ਇਸ ਤੋਂ ਪਹਿਲਾਂ ਦਾਇਰ ਪਟੀਸ਼ਨ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ, ਹੁਣ ਮੁੜ ਤੋਂ ਪਟੀਸ਼ਨ ਸਵੀਕਾਰ ਕਰ ਲਈ ਗਈ ਹੈ। ਇਸ ਦੇ ਸੰਕੇਤ ਚੰਗੇ ਨਹੀਂ ਹਨ।

  • 249
  •  
  •  
  •  
  •