ਕੋਰੋਨਾ ਕਾਰਨ ਸੀੇਏਏ ‘ਚ ਹੋਈ ਦੇਰੀ, ਛੇਤੀ ਲਾਗੂ ਹੋਵੇਗਾ ਕਾਨੂੰਨ: ਭਾਜਪਾ ਪ੍ਰਧਾਨ

ਦੇਸ਼ ਭਰ ਵਿਚ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਹੋਰ ਰਿਹਾ ਹੈ। ਇਸੇ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਰਾਸ਼‍ਟਰੀ ਪ੍ਰਧਾਨ ਜੇ.ਪੀ. ਨੱਡਾ ਨੇ ਸੋਮਵਾਰ ਨੂੰ ਸਿਲੀਗੁੜੀ ‘ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਨਾਗਾਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ‘ਚ ਦੇਰੀ ਹੋਈ। ਉਸ ਨੇ ਦਾਅਵਾ ਕੀਤਾ ਕਿ ਇਹ ਕਾਨੂੰਨ ਛੇਤੀ ਹੀ ਲਾਗੂ ਕੀਤਾ ਜਾਵੇਗਾ। ਉਸਨੇ ਕਿਹਾ ਕਿ ਬੀਜੇਪੀ ਦੀ ਨੀਤੀ ਸਾਰਿਆਂ ਦੇ ਵਿਕਾਸ ਲਈ ਹੈ। ਬੀਜੇਪੀ ਪ੍ਰਧਾਨ ਨੇ ਅੱਗੇ ਕਿਹਾ ਕਿ ਪਾਰਟੀ ਸੀਏਏ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਇਹ ਸਭ ਨੂੰ ਇਸਦਾ ਲਾਭ ਮਿਲੇਗਾ।

ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਸੰਸਦ ਦੁਆਰਾ ਪਾਸ ਕੀਤੇ ਗਏ ਇਸ ਕਾਨੂੰਨ ਖਿਲਾਫ਼ ਦੇਸ਼ ਵਿਆਪੀ ਵਿਰੋਧ ਹੋਇਆ ਸੀ। ਇਸ ਦਾ ਵੱਡਾ ਵਿਰੋਧ ਪ੍ਰਰਦਸ਼ਨ ਕੇਂਦਰ ਦਿੱਲੀ ਸ਼ਾਹੀਨ ਬਾਗ ਰਿਹਾ ਹੈ। ਜਿੱਥੇ ਵੱਡੀ ਗਿਣਤੀ ਵਿਚ ਲੋਕ ਜੁੜੇ ਹੋਏ ਸਨ। ਪਰ ਕੋਰੋਨਾ ਲਾਕਡਾਊਨ ਦੀ ਆੜ੍ਹ ਵਿਚ ਸਰਕਾਰ ਨੇ ਜ਼ਬਰੀ ਪ੍ਰਰਦਸ਼ਨ ਖਤਮ ਕਰਾ ਦਿੱਤਾ।

ਇਹ ਨਾਗਰਿਕਤਾ ਸੋਧ ਕਾਨੂੰਨ ਉਨ੍ਹਾਂ ਮੁਸਲਮਾਨਾਂ ਨੂੰ ਨਾਗਰਿਕਤਾ ਪ੍ਰਦਾਨ ਨਹੀਂ ਕਰਦਾ ਜੋ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਭਾਰਤ ਆਏ ਸਨ। ਇਹ ਕਾਨੂੰਨ ਉਨ੍ਹਾਂ ‘ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ “ਧਰਮ ਦੇ ਅਧਾਰ’ ਤੇ ਜ਼ੁਲਮ ਦੇ ਕਾਰਨ ਭਾਰਤ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ ਸੀ। ਪਰ ਹੁਣ ਭਾਰਤ ਵਿਚ ਵੀ ਇਸ ਕਾਨੂੰਨ ਜ਼ਰੀਏ ਉਨ੍ਹਾਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਯੋਜਨਾ ਹੈ।

  • 91
  •  
  •  
  •  
  •