ਇਜ਼ਹਾਰ ਆਲਮ ਦੀ ਪਤਨੀ ਨੂੰ ਅਹੁਦਾ ਦੇਣ ਕਾਰਨ ਸ਼੍ਰੋਮਣੀ ਅਕਾਲੀ ਦਲ ‘ਤੇ ਉੱਠੇ ਸਵਾਲ
ਪੰਜਾਬ ਪੁਲਿਸ ਦੇ ਸਾਬਕਾ ਵਿਵਾਦਤ ਅਫਸਰ ਇਜ਼ਹਾਰ ਆਲਮ ਦੀ ਪਤਨੀ ਤੇ ਸਾਬਕਾ ਵਿਧਾਇਕ ਫਰਜ਼ਾਨਾ ਆਲਮ ਨੂੰ ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ , ਇਜ਼ਹਾਰ ਆਲਮ ਦੇ ਪਰਿਵਾਰ ਨੂੰ ਅਕਾਲੀ ਦਲ ਵੱਲੋਂ ਨਿਯੁਕਤੀਆਂ ਦੇਣ ਤੇ ਪਹਿਲਾਂ ਵੀ ਸਵਾਲ ਚੁੱਕੇ ਜਾਂਦੇ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਦਾ ਨਾਮ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਅਕਾਲੀ ਦਲ ਦੀਆਂ ਨੀਤੀਆਂ ਅਤੇ ਢੰਗ ਤਰੀਕਿਆਂ ’ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਉਹਨਾਂ ਨੂੰ ਇਸ ਅਹੁਦੇ ਦੀ ਲੋੜ ਨਹੀਂ ਹੈ।

ਉਹਨਾਂ ਆਖ਼ਿਆ ਕਿ ‘ਮੈਂ ਗਵਾਹ ਹਾਂ ਉਸ ਸਮੇਂ ਦੀ ਜਦੋਂ ਇਜ਼ਹਾਰ ਆਲਮ ਅੰਮ੍ਰਿਤਸਰ ਦਾ ਐੱਸ.ਐੱਸ.ਪੀ. ਸੀ ਅਤੇ ਇਸ ਦੀ ਆਲਮ ਸੈਨਾ ਨੇ ਸਿੱਖ ਨੌਜੁਆਨਾਂ ਨੂੰ ਮਾਰਣ ਦਾ ਬੀੜਾ ਚੁੱਕਿਆ ਹੋਇਆ ਸੀ। ਰਿਟਾਇਰ ਹੋ ਕੇ ਉਹ ਪੰਥਕ ਹੋ ਗਿਆ ਤੇ ਅਕਾਲੀ ਦਲ ਦਾ ਮੀਤ ਪ੍ਰਧਾਨ ਬਣ ਗਿਆ। ਹੁਣ ਉਸ ਦੀ ਵਹੁਟੀ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬਣ ਗਈ। ਠੀਕ ਹੈ, ਤੁਹਾਡੀ ਮਰਜ਼ੀ!! ਪਰ ਮੇਰਾ ਨਾਂ ਉਸ ਲਿਸਟ ਵਿੱਚ ਕਿਉਂ ਸ਼ਾਮਲ ਕੀਤਾ ਗਿਆ? ਮੈਨੂੰ ਅਹੁਦੇ ਦੀ ਲੋੜ ਨਹੀਂ!
ਯਾਦ ਰਹੇ ਕਿ ਇਜ਼ਹਾਰ ਆਲਮ ਅਤੇ ਫਰਜ਼ਾਨਾ ਆਲਮ ਨੂੰ ਕੇਵਲ ਅਕਾਲੀ ਦਲ ਵਿੱਚ ਸ਼ਾਮਿਲ ਕਰਕੇ ਉੱਚ ਅਹੁਦੇ ਹੀ ਨਹੀਂ ਦਿੱਤੇ ਗਏ ਸਗੋਂ ਮਲੇਰਕੋਟਲੇ ਤੋਂ ਅਕਾਲੀ ਦੀ ਦੀਆਂ ਟਿਕਟਾਂ ਵੀ ਦਿੱਤੀਆਂ ਗਈਆਂ ਜਿੱਥੋਂ ਇਜ਼ਹਾਰ ਆਲਮ ਤਾਂ ਹਾਰ ਗਿਆ ਸੀ। ਪਰ ਫਰਜ਼ਾਨਾ ਆਲਮ ਇਕ ਵਾਰ ਜਿੱਤ ਕੇ ਪਾਰਟੀ ਟਿਕਟ ’ਤੇ ਵਿਧਾਇਕ ਵੀ ਰਹੇ।
193