ਟਵਿੱਟਰ ਨੇ ਜੰਮੂ-ਕਸ਼ਮੀਰ ਨੂੰ ਚੀਨ ਦਾ ਹਿੱਸਾ ਦਿਖਾਇਆ, ਭਾਰਤ ਨੇ ਜਤਾਇਆ ਇਤਰਾਜ਼

ਜੰਮੂ-ਕਸ਼ਮੀਰ ਨੂੰ ਚੀਨ ਦਾ ਹਿੱਸਾ ਦਿਖਾਏ ਜਾਣ ਨੂੰ ਲੈ ਕੇ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ‘ਤੇ ਭਾਰਤ ਸਰਕਾਰ ਨੇ ਇਤਰਾਜ਼ ਜਿਤਾਇਆ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਸਨਮਾਨ ਕਰਨ ਦੀ ਟਵਿੱਟਰ ਦੀ ਹਰ ਕੋਸ਼ਿਸ਼ ਅਸਵੀਕਾਰ ਹੈ। ਅਜਿਹੀ ਕੋਈ ਵੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 18 ਅਕਤੂਬਰ ਨੂੰ ਟਵਿੱਟਰ ਨੇ ਆਪਣੇ ਪਲੇਟਫਾਰਮ ‘ਤੇ ਲੇਹ ਦੀ ਜਿਓ-ਟੈਗ ਲੋਕੇਸ਼ਨ ਨੂੰ ਜੰਮੂ ਕਸ਼ਮੀਰ-ਚੀਨ ‘ਚ ਦਿਖਾਇਆ ਗਿਆ ਸੀ।

ਆਈਟੀ ਮੰਤਰਾਲੇ ਦੇ ਸਕੱਤਰ ਅਜੇ ਸਾਹਨੀ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਕਈ ਵੀ ਕੋਸ਼ਿਸ਼ ਨਾ ਸਿਰਫ਼ ਟਵਿੱਟਰ ਦੀ ਵੱਕਾਰ ਨੂੰ ਘੱਟ ਕਰਦਾ ਹੈ ਬਲਕਿ ਮਾਧਿਅਮ ਹੋਣ ਦੇ ਨਾਤੇ ਟਵਿੱਟਰ ਦੀ ਨਿਰਪੱਖਤਾ ਨੂੰ ਵੀ ਸ਼ੱਕੀ ਬਣਾਉਂਦਾ ਹੈ। ਸਾਹਨੀ ਨੇ ਆਪਣੀ ਚਿੱਠੀ ‘ਚ ਟਵਿੱਟਰ ਨੂੰ ਕਿਹਾ ਕਿ ਲੱਦਾਖ ਤੇ ਜੰਮੂ-ਕਸ਼ਮੀਰ ਦੋਵੇਂ ਭਾਰਤ ਦੇ ਵੱਖਰਾ ਤੇ ਅਟੁੱਟ ਅੰਗ ਹੈ ਤੇ ਭਾਰਤ ਦੇ ਸੰਵਿਧਾਨ ਨਾਲ ਪ੍ਰਬੰਧਿਤ ਹੈ।

ਵਿਵਾਦ ਤੋਂ ਬਾਅਦ ਟਵਿੱਟਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਾਨੂੰ ਇਸ ਤਕਨੀਕੀ ਗ਼ਲਤੀ ਬਾਰੇ ਐਤਵਾਰ ਨੂੰ ਪਤਾ ਲੱਗਾ ਤੇ ਅਸੀਂ ਇਸ ਦੀ ਸੰਵੇਦਨਸ਼ੀਲਤਾ ਸਮਝਦੇ ਹਾਂ ਤੇ ਉਸ ਦਾ ਸਨਮਾਨ ਕਰਦੇ ਹਾਂ। ਟੀਮਾਂ ਨੇ ਤੇਜ਼ੀ ਨਾਲ ਜਾਂਚ ਕਰ ਜਿਓਟੈਗ ਮਸਲੇ ਨੂੰ ਸੁਲਝਾ ਦਿੱਤਾ ਹੈ।

  • 82
  •  
  •  
  •  
  •