ਪੰਜਾਬ ਦੇ ਕਰੀਬ 1000 ਪਿੰਡਾਂ ‘ਚ ਹੋਵੇਗਾ ਵਿਲੱਖਣ ਦੁਸਹਿਰਾ, ਇਹ ਹੈ ਕਿਸਾਨਾਂ ਦੀ ਰਣਨੀਤੀ

ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ‘ਚ ਸੰਘਰਸ਼ ਨੂੰ ਦਰਸਾਉਂਦਾ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਕੀਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਕੇਂਦਰ ਸਰਕਾਰ, ਕਾਰਪੋਰੇਟ ਕੰਪਨੀਆਂ ਦੇ 15-20 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਗਏ ਹਨ। ਅੱਜ ਦੁਸਹਿਰੇ ਮੌਕੇ ਇਨ੍ਹਾਂ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ।

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਂਅ ‘ਤੇ ਜਾਰੀ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨਾਂ ਨੇ ਵੱਡੇ ਪੱਧਰ ‘ਤੇ ਅੰਦੋਲਨ ਛੇੜਿਆ ਹੋਇਆ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਦੇ ਕਿਸਾਨ ਸੜਕਾਂ, ਰੇਲ ਪਟੜੀਆਂ ‘ਤੇ ਟੋਲ ਪਲਾਜ਼ਿਆਂ ‘ਤੇ ਡਟੇ ਹੋਏ ਹਨ। ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਮਾਲ, ਪੈਟਰੋਲ ਪੰਪ ਵੀ ਘੇਰੇ ਜਾ ਰਹੇ ਹਨ। ਇਸ ਸਭ ਦਰਮਿਆਨ ਇਸ ਵਾਰ ਪੰਜਾਬ ‘ਚ ਦੁਸਹਿਰੇ ‘ਤੇ ਵੀ ਕਿਸਾਨੀ ਸੰਘਰਸ਼ ਦਾ ਪੂਰਾ ਰੰਗ ਦੇਖਣ ਨੂੰ ਮਿਲੇਗਾ।

ਦਰਅਸਲ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ‘ਚ ਸੰਘਰਸ਼ ਨੂੰ ਦਰਸਾਉਂਦਾ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਕੀਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਕੇਂਦਰ ਸਰਕਾਰ, ਕਾਰਪੋਰੇਟ ਕੰਪਨੀਆਂ ਦੇ 15-20 ਫੁੱਟ ਉੱਚੇ ਪੁਤਲੇ ਤਿਆਰ ਕੀਤੇ ਗਏ ਹਨ। ਅੱਜ ਦੁਸਹਿਰੇ ਮੌਕੇ ਇਨ੍ਹਾਂ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ।

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਕਰੀਬ ਇਕ ਹਜ਼ਾਰ ਪਿੰਡਾਂ ‘ਚ ਇਸੇ ਤਰ੍ਹਾਂ ਪੁਤਲੇ ਫੂਕੇ ਜਾਣਗੇ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ‘ਚ ਕੇਂਦਰੀ ਖੇਤੀ ਕਾਨੂੰਨਾਂ ਨੂੰ ਨਕਾਰਦਿਆਂ ਖੇਤੀ ਬਿੱਲ ਪਾਸ ਕਰ ਦਿੱਤੇ ਹਨ। ਪਰ ਕਿਸਾਨਾਂ ਨੇ ਇਸ ਦੇ ਬਾਵਜੂਦ ਅਜੇ ਵੀ ਆਪਣਾ ਸੰਘਰਸ਼ ਨਹੀਂ ਖਤਮ ਕੀਤਾ।

ਕਿਸਾਨਾਂ ਨੇ ਸੂਬੇ ਦੇ ਹਾਲਾਤ ਦੇਖਦਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਅਪੀਲ ਤੋਂ ਬਾਅਦ ਪੰਜ ਨਵੰਬਰ ਤਕ ਮਾਲ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਕਿਸਾਨਾਂ ਨੇ ਇਹ ਕਿਹਾ ਕਿ ਇਸ ਦੌਰਾਨ ਸਿਰਫ ਮਾਲ ਗੱਡੀਆਂ ਜਾਣ ਦੀ ਇਜਾਜ਼ਤ ਹੈ। ਯਾਤਰੀ ਟਰੇਨਾਂ ‘ਤੇ ਅਜੇ ਵੀ ਰੋਕ ਬਰਕਰਾਰ ਹੈ। ਕਿਸਾਨ ਜਥੇਬੰਦੀਆਂ 27 ਅਕਤੂਬਰ ਨੂੰ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

  •  
  •  
  •  
  •  
  •