ਸਾਊਦੀ ਅਰਬ ਨੇ ਜੰਮੂ ਕਸ਼ਮੀਰ ਨੂੰ ਭਾਰਤ ਤੇ ਪਾਕਿਸਤਾਨ ਤੋਂ ਅਲੱਗ ਮੁਲਕ ਦਿਖਾਇਆ

ਸਾਊਦੀ ਅਰਬ ਨੇ 24 ਅਕਤੂਬਰ ਨੂੰ ਵੀਹ ਰਿਆਲ ਦਾ ਨਵਾਂ ਕਰੰਸੀ ਨੋਟ ਜਾਰੀ ਕੀਤਾ ਜਿਸ ਵਿਚ ਸਮੁੱਚੇ ਜੰਮੂ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਤੋਂ ਵੱਖ ਅਜਾਦ ਮੁਲਕ ਦਿਖਾਇਆ ਹੈ। ਹੁਣ ਤੱਕ ਨੋਟ ਦੀਆਂ ਮਿਲੀਆਂ ਤਸਵੀਰਾਂ ਅਨੁਸਾਰ ਇਸ ਨੋਟ ਦੇ ਪਿਛਲੇ ਪਾਸੇ ਸਾਰੀ ਦੁਨੀਆ ਦਾ ਨਕਸ਼ਾ ਹੈ ਜਿਸ ਵਿਚ ਇਕ ਪਾਸੇ ਪਾਕਿਸਤਾਨ ਦੇ ਕਬਜੇ ਹੇਠਲੇ ਗਿਲਗਿਟ, ਬਾਲਟਿਸਤਾਨ ਅਤੇ ਕਸ਼ਮੀਰ ਤੇ ਦੂਜੇ ਪਾਸੇ ਭਾਰਤੀ ਕਬਜ਼ੇ ਹੇਠਲੇ ਜੰਮੂ ਕਸ਼ਮੀਰ, ਲੇਹ ਅਤੇ ਲਦਾਖ ਨੂੰ ਮਿਲਾ ਕੇ ਅਜਾਦ ਮੁਲਕ ਵਜੋਂ ਦਿਖਾਇਆ ਗਿਆ ਹੈ। ਭਾਰਤ ਦੇ ਕਬਜੇ ਵਾਲਾ ਕੁੱਝ ਹਿੱਸਾ ਚੀਨ ਹੇਠ ਵੀ ਦਿਖਾਇਆ ਨਜ਼ਰ ਆ ਰਿਹਾ ਹੈ।

ਹਾਲੇ ਪਿਛਲੇ ਦਿਨਾਂ ਵਿਚ ਹੀ ਭਾਰਤ ਅਤੇ ਸਾਊਦੀ ਅਰਬ ਦੀ ਦੋਸਤੀ ਮਜ਼ਬੂਤ ਹੋਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ। ਪਰ ਹੁਣ ਸਾਊਦੀ ਅਰਬ ਦੇ ਇਸ ਕਦਮ ‘ਤੇ ਭਾਰਤ ਇਤਰਾਜ਼ ਜਿਤਾ ਰਿਹਾ ਹੈ। ਪਰ ਦੂਜੇ ਪਾਸੇ ਪਾਕਿਸਤਾਨ ਅਧਿਕਾਰੀ ਇਸ ਗੱਲ ‘ਤੇ ਖੁਸ਼ ਹਨ ਕਿ ਜੰਮੂ-ਕਸ਼ਮੀਰ ਅਤੇ ਲੇਹ ਲੱਦਾਖ ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ। ਇੱਕ ਤਾਕਤਵਰ ਮੁਸਲਿਮ ਮੁਲਕ ਵੱਲੋਂ ਅਜਿਹਾ ਨਕਸ਼ਾ ਜਾਰੀ ਕਰਨਾ ਕੌਮਾਂਤਰੀ ਰਾਜਨੀਤੀ ਚ ਹਲਚਲ ਪੈਦਾ ਕਰ ਸਕਦਾ ਹੈ।

  • 742
  •  
  •  
  •  
  •