ਪੰਜਾਬ ‘ਚ ਸਾੜੀ ਪਰਾਲੀ ਦਾ ਧੂੰਆਂ ਨਹੀਂ ਫੈਲਾਉਂਦਾ ਦਿੱਲੀ ‘ਚ ਹਵਾ ਪ੍ਰਦੂਸ਼ਣ: ਅਧਿਐਨ

ਪੰਜਾਬ ਉੱਤੇ ਹਰਿਆਣਾ ਤੇ ਨਵੀਂ ਦਿੱਲੀ ਦੀ ਆਬੋ ਹਵਾ ਨੂੰ ਪਰਾਲੀ ਸਾੜਣ ਕਰਕੇ ਦੂਸ਼ਿਤ ਕਰਨ ਦਾ ਜੋ ਦੋਸ਼ ਲੱਗ ਰਿਹਾ ਹੈ, ਉਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਗਲਤ ਸਾਬਤ ਕਰਦਿਆਂ ਕਿਹਾ ਹੈ ਕਿ ਪੰਜਾਬ ‘ਚ ਪਰਾਲੀ ਸਾੜਨ ਨਾਲ ਧੂੰਆਂ ਨਵੀਂ ਦਿੱਲੀ ਤੇ ਹਰਿਆਣਾ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦਾ।

ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕੀ ਉਨ੍ਹਾਂ ਨੇ 2012 ਤੋਂ 2019 ਤੱਕ ਦੇ ਆਕੜਿਆਂ ਉੱਪਰ ਇਹ ਖੋਜ ਕੀਤੀ ਹੈ ਕਿ ਸਰਦੀਆਂ ਵਿਚ ਜੋ ਪਰਾਲੀ ਬਲਦੀ ਹੈ ਉਸ ਦਾ ਧੂੰਆਂ ਦੂਜੇ ਸੂਬੇ ਵਿੱਚ ਪਹੁੰਚਣਾ ਮੁਸ਼ਕਲ ਹੈ ਕਿਉਂਕਿ ਇਹ ਹਵਾ ਦੇ ਚੱਲਣ ਦੀ ਗਤੀ ਬਹੁਤ ਹੀ ਘੱਟ ਹੁੰਦੀ ਹੈ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਤਕਰੀਬਨ ਤਕਰੀਬਨ 2 ਕਿੱਲੋਮੀਟਰ ਦੀ ਰਫ਼ਤਾਰ ਦੇ ਕਰੀਬ ਹੀ ਹਵਾ ਚਲ ਦੀ ਹੈ ਜਿਸ ਨਾਲ ਧੂੰਆਂ ਦੂਜੇ ਸੂਬਿਆਂ ਦਾ ਪਹੁੰਚਣਾ ਮੁਸ਼ਕਲ ਹੈ ਅਜਿਹੀ ਰਫਤਾਰ ਦੀ ਹਵਾ ਨਾਲ ਧੂੰਆਂ ਤਕਰੀਬਨ ਤਕਰੀਬਨ ਸਾਢੇ ਤਿੰਨ ਸੌ ਕਿੱਲੋਮੀਟਰ ਦਾ ਸਫ਼ਰ ਤੈਅ ਨਹੀਂ ਕਰ ਸਕਦਾ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਵੀ ਦਿੱਲੀ ਸਰਕਾਰ ਦੇ ਇਸ ਦਾਅਵੇ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ ਕਿ ਪਰਾਲੀ ਦੇ ਕਾਰਨ ਕਰਕੇ ਦਿੱਲੀ ਵਿੱਚ ਪ੍ਰਦੂਸ਼ਣ ਹੁੰਦਾ ਹੈ, ਉਨ੍ਹਾਂ ਕਿਹਾ ਸੀ ਕਿ ਪਰਾਲੀ ਨਾਲ ਦੇਸ਼ ਦੀ ਰਾਜਧਾਨੀ ਵਿੱਚ ਸਿਰਫ਼ 4 ਫ਼ੀਸਦੀ ਵੀ ਪ੍ਰਦੂਸ਼ਣ ਹੁੰਦਾ ਹੈ, ਬਾਕੀ 96 ਫ਼ੀਸਦੀ ਪ੍ਰਦੂਸ਼ਣ ਸਥਾਨਕ ਕਾਰਣਾਂ ਦੀ ਵਜ੍ਹਾਂ ਕਰਕੇ ਹੈ।

  • 374
  •  
  •  
  •  
  •