ਹਰਿਆਣਾ ਚੰਡੀਗੜ੍ਹ ਛੱਡਣ ਲਈ ਤਿਆਰ ਪਰ ਪੰਜਾਬ ਵੀ ਆਪਣਾ ਦਾਅਵਾ ਛੱਡੇ: ਦੁਸ਼ਯੰਤ ਚੌਟਾਲਾ

ਹਰਿਆਣੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ 55ਵੇਂ ਸਥਾਪਨਾ ਦਿਹਾੜੇ ਤੇ ਕਿਹਾ ਕਿ ਜੇ ਪੰਜਾਬ ਚੰਡੀਗੜ੍ਹ ਛੱਡੇ ਤਾਂ ਹਰਿਆਣਾ ਵੀ ਚੰਡੀਗੜ੍ਹ ਛੱਡਣ ਲਈ ਤਿਆਰ ਹੈ। ਚੌਟਾਲਾ ਨੇ ਕਿਹਾ ਕਿ ਇਕੱਲੇ ਹਰਿਆਣੇ ਵੱਲੋਂ ਚੰਡੀਗੜ੍ਹ ਛੱਡਣਾ ਸੂਬੇ ਦੇ ਹਿੱਤ ਵਿਚ ਨਹੀਂ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਸੂਬਿਆਂ ਨੂੰ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਖਿਤਾ ਮੰਨ ਕੇ ਆਪੋ ਆਪਣੀਆਂ ਰਾਜਧਾਨੀਆਂ ਅਤੇ ਹਾਈ ਕੋਰਟ ਬਣਾਉਣੇ ਚਾਹੀਦੇ ਹਨ। ਐਸਵਾਈਐਲ ਮੁੱਦੇ ‘ਤੇ ਚੌਟਾਲਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ ਕਿ ਨਹਿਰ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਚੰਡੀਗੜ੍ਹ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਦਾ ਸਭ ਤੋਂ ਪਹਿਲਾਂ ਬਣਨ ਵਾਲਾ ਨਵਾਂ ਸ਼ਹਿਰ ਹੈ ਅਤੇ ਇਹ ਦੇਸ਼ ਦੇ ਚੋਟੀ ਦੇ ਸ਼ਹਿਰਾਂ ਵਿਚੋਂ ਇੱਕ ਹੈ। ਚੰਡੀਗੜ੍ਹ ਵਸਾਉਣ ਲਈ ਪੰਜਾਬ ਦੇ ਪੁਆਧ ਖੇਤਰ ਦੇ 28 ਘੁੱਗ ਵਸਦੇ ਪਿੰਡ ਉਜਾੜ ਦਿੱਤੇ ਗਏ ਸਨ ਤੇ ਉਸ ਤੋਂ ਬਾਅਦ ਲਗਾਤਾਰ ਪੁਆਧ ਦੇ ਪਿੰਡ ਇਸ ਦੀ ਮਾਰ ਹੇਠ ਆ ਰਹੇ ਹਨ। ਹਰਿਆਣਾ ਬਣਾਉਣ ਵੇਲੇ ਚੰਡੀਗੜ੍ਹ ਨੂੰ ਸਿਰਫ ਦਸ ਸਾਲ ਲਈ ਹਰਿਆਣੇ ਦੀ ਰਾਜਧਾਨੀ ਐਲਾਨਿਆ ਗਿਆ ਸੀ।

  • 148
  •  
  •  
  •  
  •